PM ਮੋਦੀ ਨੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਕੀਤੀ ਮੀਟਿੰਗ, ਕਈ ਮੁੱਦਿਆਂ 'ਤੇ ਹੋਈ ਚਰਚਾ
ਭਾਰਤ ਅਤੇ ਯੂਰਪੀ ਸੰਘ ਨੇ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਕਰਨ ਦਾ ਕੀਤਾ ਫੈਸਲਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਤੇਜ਼ੀ ਨਾਲ ਬਦਲ ਰਹੀ ਭੂ-ਰਾਜਨੀਤਿਕ ਸਥਿਤੀ ਦੇ ਸੰਦਰਭ ਵਿਚ ਭਰੋਸੇਯੋਗ ਤਕਨਾਲੋਜੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਯੂਰਪੀ ਸੰਘ-ਭਾਰਤ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸ਼ੁਰੂਆਤ ਲਈ ਸਹਿਮਤੀ ਜਤਾਈ। ਇਹ ਫੈਸਲਾ ਪੀਐਮ ਮੋਦੀ ਅਤੇ ਵਾਨ ਡੇਰ ਲੇਅਨ ਵਿਚਾਲੇ ਹੋਈ ਗੱਲਬਾਤ ਦੌਰਾਨ ਲਿਆ ਗਿਆ।
PM Modi held talks with European Commission president Ursula von der Leyen
ਯੂਰਪੀਅਨ ਯੂਨੀਅਨ ਨੇ ਕਿਹਾ ਕਿ ਰਣਨੀਤਕ ਸਹਿਯੋਗ ਵਿਧੀ ਦੋਵਾਂ ਭਾਈਵਾਲਾਂ ਨੂੰ "ਵਪਾਰ ਗਠਜੋੜ, ਭਰੋਸੇਯੋਗ ਤਕਨਾਲੋਜੀ ਅਤੇ ਸੁਰੱਖਿਆ" ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਕਰੇਗੀ ਅਤੇ ਇਹਨਾਂ ਖੇਤਰਾਂ ਵਿਚ ਦੋਵਾਂ ਪੱਖਾਂ ਵਿਚਕਾਰ ਸਹਿਯੋਗ ਨੂੰ ਵੀ ਡੂੰਘਾ ਕਰੇਗਾ। ਈਯੂ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਗੱਲ 'ਤੇ ਵੀ ਸਹਿਮਤ ਹਨ ਕਿ ਤੇਜ਼ੀ ਨਾਲ ਬਦਲ ਰਹੇ ਭੂ-ਰਾਜਨੀਤਿਕ ਮਾਹੌਲ ਲਈ ਸਾਂਝੇ ਅਤੇ ਵਿਆਪਕ ਰਣਨੀਤਕ ਸਹਿਯੋਗ ਦੀ ਲੋੜ ਹੈ। ਈਯੂ ਨੇ ਕਿਹਾ ਕਿ ਯੂਰਪੀ ਸੰਘ ਅਤੇ ਭਾਰਤ ਦੇ ਸਾਂਝੇ ਮੁੱਲ ਅਤੇ ਸਾਂਝੇ ਹਿੱਤ ਆਪਸੀ ਲਾਭਕਾਰੀ ਅਤੇ ਨਜ਼ਦੀਕੀ ਰਣਨੀਤਕ ਸਹਿਯੋਗ ਲਈ ਮਜ਼ਬੂਤ ਆਧਾਰ ਹਨ।
PM Modi held talks with European Commission president Ursula von der Leyen
ਇਸ ਵਿਚ ਕਿਹਾ ਗਿਆ ਹੈ, "ਯੂਰਪੀ ਸੰਘ ਅਤੇ ਭਾਰਤ ਇਕ ਦਹਾਕਿਆਂ ਦੀ ਨਜ਼ਦੀਕੀ ਸਾਂਝੇਦਾਰੀ ਨਾਲ ਜੁੜੇ ਹੋਏ ਹਨ ਅਤੇ ਮੌਜੂਦਾ ਚੁਣੌਤੀਆਂ ਅਤੇ ਭੂ-ਰਾਜਨੀਤਿਕ ਸਥਿਤੀਆਂ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਲਈ ਵਚਨਬੱਧ ਹਨ।" ਈਯੂ ਨੇ ਕਿਹਾ, “ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਦਾ ਫੈਸਲਾ ਭਾਰਤ ਲਈ ਪਹਿਲਾ ਅਤੇ ਯੂਰਪੀਅਨ ਯੂਨੀਅਨ ਲਈ ਦੂਜਾ ਹੋਵੇਗਾ। ਯੂਰਪੀ ਸੰਘ ਨੇ ਅਮਰੀਕਾ ਨਾਲ ਵੀ ਅਜਿਹੀ ਕੌਂਸਲ ਦੀ ਸਥਾਪਨਾ ਕੀਤੀ ਹੈ”।
PM Modi
ਬਿਆਨ ਵਿਚ ਕਿਹਾ ਗਿਆ ਹੈ ਕਿ ਈਯੂ-ਭਾਰਤ ਕੌਂਸਲ ਦੀ ਸਥਾਪਨਾ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਾਰੇ ਲੋਕਾਂ ਦੇ ਲਾਭ ਲਈ ਰਣਨੀਤਕ ਭਾਈਵਾਲੀ ਨੂੰ ਵਧਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੋਵੇਗਾ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਯੂਰਪੀ ਕਮਿਸ਼ਨ ਦੇ ਪ੍ਰਧਾਨ ਐਤਵਾਰ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਹਨ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਨੂੰ ਇਸ ਸਾਲ ਦੇ ਰਾਇਸੀਨਾ ਡਾਇਲਾਗ ਲਈ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ।