Sandeshkhali Case: ਸੰਦੇਸ਼ਖਾਲੀ ਮਾਮਲੇ ਵਿਚ CBI ਨੇ ਦਰਜ ਕੀਤੀ ਪਹਿਲੀ FIR

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਹਾਲੇ ਤਕ ਪੰਜ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਨਹੀਂ ਦੱਸੀ ਹੈ।

CBI registers first case in Sandeshkhali land grab, sexual assault allegations

Sandeshkhali Case:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਪੰਜ ਪ੍ਰਭਾਵਸ਼ਾਲੀ ਵਿਅਕਤੀਆਂ ਵਿਰੁਧ ਅਪਣਾ ਪਹਿਲਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਜ਼ਮੀਨ ਹੜੱਪਣ ਦਾ ਮਾਮਲਾ ਸੀ ਜਿਥੇ ਪੀੜਤ ਪਰਿਵਾਰ ਦੀਆਂ ਔਰਤਾਂ ਨੂੰ ਕਥਿਤ ਤੌਰ 'ਤੇ ਪ੍ਰਭਾਵਸ਼ਾਲੀ ਲੋਕਾਂ ਤੋਂ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਸੀਬੀਆਈ ਨੇ ਹਾਲੇ ਤਕ ਪੰਜ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਨਹੀਂ ਦੱਸੀ ਹੈ।

ਕਲਕੱਤਾ ਹਾਈ ਕੋਰਟ ਨੇ 10 ਅਪ੍ਰੈਲ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਔਰਤਾਂ ਵਿਰੁਧ ਅਪਰਾਧਾਂ ਅਤੇ ਜ਼ਮੀਨ ਹੜੱਪਣ ਦੇ ਇਲਜ਼ਾਮਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਦਾ ਹੁਕਮ ਦਿੰਦਿਆਂ ਕਿਹਾ ਸੀ ਕਿ ਨਿਆਂ ਦੇ ਹਿੱਤ ਵਿਚ "ਨਿਰਪੱਖ ਜਾਂਚ" ਜ਼ਰੂਰੀ ਹੈ। ਸੀਬੀਆਈ ਨੇ ਅਜਿਹੇ ਮਾਮਲਿਆਂ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਲੋਕਾਂ ਲਈ ਇਕ ਈਮੇਲ ਆਈਡੀ ਜਾਰੀ ਕੀਤੀ ਸੀ ਅਤੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਸਨ।

ਏਜੰਸੀ ਨੇ ਇਲਜ਼ਾਮਾਂ ਦਾ ਪਤਾ ਲਗਾਉਣ ਅਤੇ ਕੇਸ ਦਰਜ ਕਰਨ ਲਈ ਇਕ ਟੀਮ ਨੂੰ ਸੰਦੇਸ਼ਖਾਲੀ ਭੇਜਿਆ ਸੀ ਜਿਥੇ ਦੋਸ਼ਾਂ ਦੀ ਪਹਿਲੀ ਨਜ਼ਰੇ ਪੁਸ਼ਟੀ ਕੀਤੀ ਜਾ ਸਕੇ। ਸੀਬੀਆਈ ਨੇ ਖੇਤਰ ਦੇ ਦੌਰੇ ਦੌਰਾਨ ਸ਼ੁਰੂਆਤੀ ਤਸਦੀਕ ਤੋਂ ਬਾਅਦ ਜ਼ਮੀਨ ਹੜੱਪਣ ਅਤੇ ਔਰਤਾਂ 'ਤੇ ਹਮਲਿਆਂ ਦੇ ਦੋਸ਼ਾਂ ਤਹਿਤ ਪਹਿਲੀ ਅਜਿਹੀ ਐਫਆਈਆਰ ਦਰਜ ਕੀਤੀ ਹੈ।

(For more Punjabi news apart from CBI registers first case in Sandeshkhali land grab, sexual assault allegations, stay tuned to Rozana Spokesman)