Medha Patkar: ਮੇਧਾ ਪਾਟਕਰ 24 ਸਾਲ ਪੁਰਾਣੇ ਮਾਣਹਾਨੀ ਮਾਮਲੇ ’ਚ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Medha Patkar: ਮਾਮਲੇ ’ਚ ‘ਪ੍ਰੋਬੇਸ਼ਨ ਬਾਂਡ’ ਜਮ੍ਹਾਂ ਨਾ ਕਰਨ ’ਤੇ ਹੋਈ ਕਾਰਵਾਈ 

Medha Patkar arrested in 24-year-old defamation case

ਦੋ ਦਿਨ ਪਹਿਲਾਂ ਅਦਾਲਤ ਵਲੋਂ ਜਾਰੀ ਕੀਤੇ ਗਏ ਸਨ ਗ਼ੈਰ ਜ਼ਮਾਨਤੀ ਵਾਰੰਟ

Medha Patkar arrested : ਦਿੱਲੀ ਪੁਲਿਸ ਨੇ 24 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿੱਚ ਪ੍ਰੋਬੇਸ਼ਨ ਬਾਂਡ ਜਮ੍ਹਾ ਨਾ ਕਰਨ ’ਤੇ ਦੋ ਦਿਨ ਪਹਿਲਾਂ ਅਦਾਲਤ ਵਲੋਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੇ ਬਾਅਦ ਸ਼ੁਕਰਵਾਰ ਨੂੰ ਸਮਾਜਕ ਕਾਰਕੁਨ ਮੇਧਾ ਪਾਟਕਰ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੁਆਰਾ ਦਾਇਰ ਕੀਤਾ ਗਿਆ ਸੀ। 

ਇੱਕ ਪੁਲਿਸ ਟੀਮ ਸਵੇਰੇ ਦੱਖਣ-ਪੂਰਬੀ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਪਾਟਕਰ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ ਪੂਰਬ) ਰਵੀ ਕੁਮਾਰ ਸਿੰਘ ਨੇ ਕਿਹਾ, ‘‘ਅਸੀਂ ਗ਼ੈਰ-ਜ਼ਮਾਨਤੀ ਵਾਰੰਟ ’ਤੇ ਮੇਧਾ ਪਾਟਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’
ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ, ਐਡੀਸ਼ਨਲ ਸੈਸ਼ਨ ਜੱਜ (ਏ.ਐਸ.ਜੇ.) ਅਮਿਤਾਭ ਰਾਵਤ ਨੇ ਪਾਟਕਰ ਨੂੰ ਇੱਕ ਸਾਲ ਦੀ ਪ੍ਰੋਬੇਸ਼ਨ ਦਿੱਤੀ ਅਤੇ ਕਿਹਾ ਕਿ ਅਪਰਾਧ ਅਜਿਹਾ ਨਹੀਂ ਸੀ ਕਿ ਇਸ ਲਈ ਕੈਦ ਦੀ ਸਜ਼ਾ ਦਿਤੀ ਜਾਵੇ।  ਅਦਾਲਤ ਨੇ ਇਸ ਲਈ ਪਾਟਕਰ ਦੇ ਨਰਮਦਾ ਬਚਾਓ ਅੰਦੋਲਨ (ਐਨ.ਬੀ.ਏ.) ਦੇ ਆਗੂ ਹੋਣ ਅਤੇ ਕਈ ਪੁਰਸਕਾਰਾਂ ਨਾਲ ਸਨਮਾਨਤ ਹੋਣ ਦਾ ਹਵਾਲਾ ਦਿੱਤਾ ਸੀ।

ਆਦੇਸ਼ ਦੇ ਅਨੁਸਾਰ, ਪਾਟਕਰ ਨੂੰ 23 ਅਪ੍ਰੈਲ ਤੱਕ ਪ੍ਰੋਬੇਸ਼ਨ ਬਾਂਡ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਕਿਉਂਕਿ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ, ਅਦਾਲਤ ਨੇ ਉਸਦੇ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿਤਾ।

(For more news apart from Medha Patkar Latest News, stay tuned to Rozana Spokesman)