Pakistani refugees in Rajasthan News : ਰਾਜਸਥਾਨ ’ਚ ਪਾਕਿਸਤਾਨੀ ਸ਼ਰਨਾਰਥੀਆਂ ਦੀ ਭਾਰਤ ਸਰਕਾਰ ਤੋਂ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

Pakistani refugees in Rajasthan News : ਵੀਜ਼ਾ ਰੱਦ ਕਰਨ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

Pakistani refugees living in Rajasthan Image.

Pakistani refugees in Rajasthan demand from Indian government Latest News in Punjabi : ਜੈਸਲਮੇਰ (ਰਾਜਸਥਾਨ) : ਪਹਿਲਗਾਮ ਅਤਿਵਾਦੀ ਹਮਲੇ, ਜਿਸ ਵਿਚ 26 ਲੋਕਾਂ ਦੀ ਜਾਨ ਗਈ, ਨੇ ਰਾਜਸਥਾਨ ਦੇ ਜੈਸਲਮੇਰ ਦੇ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ 'ਤੇ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ, ਜੋ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਵੀਜ਼ੇ 'ਤੇ ਭਾਰਤ ਵਿਚ ਰਹਿ ਰਹੇ ਸਨ।

ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਵੀਜ਼ਾ 'ਤੇ ਭਾਰਤ ਵਿਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਕੇਂਦਰ ਦੇ ਨਿਰਦੇਸ਼ਾਂ ਨੇ ਆਮ ਲੋਕਾਂ, ਖ਼ਾਸ ਕਰ ਕੇ ਥੋੜ੍ਹੇ ਸਮੇਂ ਦੇ ਵੀਜ਼ਾ ਵਾਲੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿਤੀ ਹੈ।

ਜੈਸਲਮੇਰ ਵਿਚ 6,000 ਤੋਂ ਵੱਧ ਪਾਕਿਸਤਾਨੀ ਨਾਗਰਿਕ ਲੰਬੇ ਸਮੇਂ ਦੇ ਵੀਜ਼ੇ 'ਤੇ ਰਹਿ ਰਹੇ ਹਨ, ਜਦਕਿ ਪੂਰੇ ਰਾਜਸਥਾਨ ਵਿਚ 20,000 ਹਨ। ਉਨ੍ਹਾਂ ਨੂੰ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ (FRO) ਅਤੇ ਹੋਰ ਸਬੰਧਤ ਵਿਭਾਗਾਂ ਦੁਆਰਾ ਸਰਕਾਰੀ ਆਦੇਸ਼ਾਂ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਭਾਰਤ ਛੱਡਣਾ ਪੈ ਸਕਦਾ ਹੈ।

ਇਸ ਸਬੰਧੀ ਰਾਧਾ ਭੀਲ, ਪਾਕਿਸਤਾਨੀ ਨਾਗਰਿਕ, ਜੋ ਕਿ ਥੋੜ੍ਹੇ ਸਮੇਂ ਦੇ ਵੀਜ਼ੇ 'ਤੇ ਇੱਥੇ ਰਹਿ ਰਹੇ ਹਨ, ਬਾੜਮੇਰ ਦੇ ਇੰਦਰੋਈ ਪਿੰਡ ਦਾ ਰਹਿਣ ਵਾਲਾ 25 ਸਾਲਾ ਸ਼ੈਤਾਨ ਸਿੰਘ ਤੇ ਇੱਕ ਹੋਰ ਪਾਕਿਸਤਾਨੀ ਸ਼ਰਨਾਰਥੀ ਦਿਲੀਪ ਸਿੰਘ ਸੋਢਾ ਨੇ ਭਾਰਤੀ ਸਰਕਾਰ ਤੋਂ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਸੀਮਾਂਤ ਲੋਕ ਸੰਗਠਨ ਦੇ ਪ੍ਰਧਾਨ ਹਿੰਦੂ ਸਿੰਘ ਸੋਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਇਕ ਪੱਤਰ ਲਿਖ ਕੇ ਸਬੰਧਤ ਦਫ਼ਤਰਾਂ ਤੋਂ ਲਗਾਤਾਰ ਆ ਰਹੇ ਫ਼ੋਨ ਕਾਲਾਂ ਬਾਰੇ ਜਾਣਕਾਰੀ ਦਿਤੀ ਹੈ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।