ਸ਼੍ਰੀਲੰਕਾ ਦੇ  ਬੱਲੇਬਾਜ ਧਨੰਜਿਆ ਡੀ ਸਿਲਵਾ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੀਲੰਕਾ ਟੀਮ ਦੇ ਖਿਡਾਰੀ ਧਨੰਜਿਆ ਡੀ ਸਿਲਵਾ ਦੇ ਪਿਤਾ ਰੰਜਨ ਡੀ ਸਿਲਵਾ ਦੀ ਕਿਸੇ ਅਣ ਪਛਾਤੇ ਵਿਅਕਤੀ ਨੇ ਬੁੱਧਵਾਰ ..........

Dhananjaya Di Silva

ਨਵੀਂ ਦਿੱਲੀ, 25 ਮਈ : ਸ਼੍ਰੀਲੰਕਾ ਟੀਮ ਦੇ ਖਿਡਾਰੀ ਧਨੰਜਿਆ ਡੀ ਸਿਲਵਾ ਦੇ ਪਿਤਾ ਰੰਜਨ ਡੀ ਸਿਲਵਾ ਦੀ ਕਿਸੇ ਅਣ ਪਛਾਤੇ ਵਿਅਕਤੀ ਨੇ ਬੁੱਧਵਾਰ ਦੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਇਹ ਜਾਣਕਾਰੀ ਇਕ ਕ੍ਰਿਕੇਟ ਵੈਬਸਾਈਟ ਦੁਆਰਾ ਦਿੱਤੀ ਗਈ ਹੈ । ਇਸ ਗੱਲ ਦੀ ਪੁਸ਼ਟੀ ਕਰਦੇ ਹੌਏ ਸ੍ਰੀਲੰਕਾ ਦੀ ਪੁਲਸ ਕਿਹਾ ਕਿ ਧਨੰਜਿਆ ਦੇ ਪਿਤਾ ਨੂੰ ਕੋਲੰਬੋ ਦੇ ਦੱਖਣ ਵਿਚ ਸਥਿਤ ਰਾਥਸਲਾਣਾ ਖੇਤਰ ਵਿਚ ਗੋਲੀ ਮਾਰੀ ਗਈ । ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਟੀਮ ਦੇ ਕਈ ਸਾਥੀ ਖਿਡਾਰੀ ਕਾਲੁਬੋਲਿਆ ਹਸਪਤਾਲ ਪੁਜੇ ।


ਧਨੰਜਿਆ ਨੇ ਸ਼ੁਕਰਵਾਰ ਸਵੇਰੇ ਟੀਮ ਪ੍ਬੰਧਨ ਨੂੰ ਇਕ ਸੰਦੇਸ਼ ਰਾਹੀਂ ਕਿਹਾ ਕਿ ਉਸਨੂੰ ਇਹ ਦੱਸਦੇ ਹੌਏ ਦੁੱਖ ਤੇ ਹੈਰਾਨੀ ਹੋ ਰਹੀ ਹੈ । ਕਿ ਬੀਤੀ ਰਾਤ ਮੇਰੇ ਪਿਤਾ ਦੀ ਹੱਤਿਆ ਹੋ ਗਈ ਹੈ 'ਤੇ ਆਗਾਮੀ ਮੱਹਤਵਪੁਰਨ ਵੈਟਸਇਡੀਜ ਦੇ ਦੌਰੇ ਤੇ ਉਹ ਸਾਮਿਲ ਨਹੀਂ ਹੋ ਸਕਣਗੇ । ਸ੍ਰੀਲੰਕਾ ਕ੍ਰਿਕੇਟ ਦੇ ਮੁਖੀ ਥਿਲੰਗਾ ਸੁਮਾਥਿਪਾਲਾ ਨੇ ਧਨੰਜਿਆ ਨੂੰ ਹੌਸਲਾਂ ਦਿੱਦੇ ਹੌਏ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿਚ ਸ੍ਰੀਲੰਕਾ ਕ੍ਰਿਕੇਟ ਉਸ ਦਾ ਹਰ ਤਰਾਂ  ਨਾਲ ਸਾਥ ਦੇਣ ਦੀ ਕੋਸ਼ਿਸ ਕਰੇਗੀ ਤੇ ਉਮੀਦ ਕਰਦੀ ਹੈ ਕਿ ਉਹ ਜਲਦ ਹੀ ਇਸ ਹਾਦਸੇ ਤੋਂ ਬਾਹਰ ਨਿਕਲ ਸਕਣ।