Manoj Tiwari ਨੇ ਕੀਤੀ ਸਮਾਜਕ ਦੂਰੀ ਦੀ ਉਲੰਘਣਾ, Lockdown ਦੌਰਾਨ ਕ੍ਰਿਕਟ ਖੇਡਣ ਸੋਨੀਪਤ ਪਹੁੰਚੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਟ ਦੌਰਾਨ ਪੂਰੇ ਦੇਸ਼ ਵਿਚ ਲੌਕਡਾਊਨ ਦਾ ਚੌਥਾ ਪੜਾਅ ਲਾਗੂ ਹੈ

Photo

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਪੂਰੇ ਦੇਸ਼ ਵਿਚ ਲੌਕਡਾਊਨ ਦਾ ਚੌਥਾ ਪੜਾਅ ਲਾਗੂ ਹੈ ਅਤੇ ਲੋਕਾਂ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਖੁਦ ਇਹਨਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਦਰਅਸਲ ਬੀਤੇ ਦਿਨ ਮਨੋਜ ਤਿਵਾੜੀ ਸੋਨੀਪਤ ਦੇ ਗਨੌਰ ਵਿਚ ਕ੍ਰਿਕਟ ਖੇਡਦੇ ਨਜ਼ਰ ਆਏ। ਉਹ ਬਿਨਾਂ ਮਾਸਕ ਕ੍ਰਿਕਟ ਖੇਡਦੇ ਦਿਖਾਈ ਦਿੱਤੇ। ਇਸ ਤੋਂ ਬਾਅਦ ਉਹਨਾਂ ਨੇ ਸਮਾਜਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਕ੍ਰਿਕਟ ਮੈਚ ਖੇਡਣ ਪਹੁੰਚੇ ਮਨੌਜ ਤਿਵਾੜੀ ਨੇ ਉੱਥੇ ਮੌਜੂਦ ਲੋਕਾਂ ਨੂੰ ਗਾਣਾ ਸੁਣਾਇਆ।

ਕ੍ਰਿਕਟ ਮੈਚ ਖੇਡਦੇ ਹੋਏ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਕ ਵੀਡੀਓ ਵੀ ਅਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਅਤੇ ਲਿਖਿਆ, '‘ਰੱਬ ਸਾਰਿਆਂ ਨੂੰ ਖੇਡ ਭਾਵਨਾ ਨਾਲ ਭਰਪੂਰ ਰੱਖੇ .. ਸਭ ਤੰਦਰੁਸਤ ਰਹੇ .. ਸਾਰਿਆਂ ਦੀ ਇਮਿਊਟੀ ਮਜ਼ਬੂਤ​ਹੋਵੇ'। ਇਸ ਪੂਰੀ ਘਟਨਾ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸੋਨੀਪਤ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਹੈ।

ਹਾਲਾਂਕਿ ਲੌਕਡਾਊਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਹਾਲੇ ਤੱਕ ਸੰਸਦ ਮਨੋਜ ਤਿਵਾੜੀ ਵੱਲੋਂ ਕੋਈ ਸਫਾਈ ਜਾਰੀ ਨਹੀਂ ਕੀਤੀ ਗਈ ਹੈ। ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੋਜ ਤਿਵਾੜੀ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨੋਜ ਤਿਵਾੜੀ ਐਤਵਾਰ ਨੂੰ ਸੋਨੀਪਤ ਦੇ ਯੂਨੀਕ ਕ੍ਰਿਕਟ ਸਟੇਡੀਅਮ ਪਹੁੰਚੇ।

ਇਸ ਦੌਰਾਨ ਉਹਨਾਂ ਨੇ ਇਕ ਟੀਮ ਲਈ ਮੈਚ ਵੀ ਖੇਡਿਆ ਜਿਸ ਵਿਚ ਉਹਨਾਂ ਨੇ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਉਹ ਕੈਚ ਆਊਟ ਹੋ ਗਏ। ਹਾਲਾਂਕਿ ਇਸ ਦੌਰਾਨ ਲਈਆਂ ਗਈਆਂ ਬਹੁਤ ਸਾਰੀਆਂ ਫੋਟੋਆਂ ਵਿਚ ਉਹ ਬਿਨਾਂ ਮਾਸਕ ਦਿਖਾਈ ਦਿੱਤੇ।

ਇਸ ਮਾਮਲੇ 'ਤੇ ਗਨੌਰ ਦੇ ਐਸਡੀਐਮ ਰਵਿੰਦਰ ਪਾਟਿਲ ਦਾ ਕਹਿਣਾ ਹੈ ਕਿ ਸਟੇਡੀਅਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਪਰ ਉਸ ਦੇ ਲਈ ਨਿਯਮ ਵੀ ਬਣਾਏ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਮੈਚ ਬਾਰੇ ਕੋਈ ਜਾਣਕਾਰੀ ਨਹੀਂ ਸੀ।