ਪ੍ਰਵਾਸੀ ਔਰਤ ਨੇ ਮਜ਼ਦੂਰ ਸਪੈਸ਼ਲ ਟਰੇਨ 'ਚ ਦਿਤਾ ਬੱਚੀ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਤੋਂ ਮਜ਼ਦੂਰ ਸਪੈਸ਼ਲ ਟਰੇਨ ਜ਼ਰੀਏ ਓਡੀਸ਼ਾ 'ਚ ਅਪਣੇ ਘਰ ਪਰਤ ਰਹੀ ਹੇਮਾ ਕਾਂਤੀ ਨਾਮੀ ਇਕ ਪ੍ਰਵਾਸੀ ਗਰਭਵਤੀ

File Photo

ਭੁਵਨੇਸ਼ਵਰ, 24 ਮਈ : ਤੇਲੰਗਾਨਾ ਤੋਂ ਮਜ਼ਦੂਰ ਸਪੈਸ਼ਲ ਟਰੇਨ ਜ਼ਰੀਏ ਓਡੀਸ਼ਾ 'ਚ ਅਪਣੇ ਘਰ ਪਰਤ ਰਹੀ ਹੇਮਾ ਕਾਂਤੀ ਨਾਮੀ ਇਕ ਪ੍ਰਵਾਸੀ ਗਰਭਵਤੀ ਔਰਤ ਨੇ ਤਿਤੀਲੀਗੜ੍ਹ 'ਚ ਐਤਵਾਰ ਨੂੰ ਇਕ ਬੱਚੀ ਨੂੰ ਜਨਮ ਦਿਤਾ। ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਹਨ। ਪੂਰਬੀ ਤੱਟੀ ਰੇਲਵੇ ਦੇ ਸੂਤਰਾਂ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਤਾਲਾਬੰਦੀ 'ਚ ਤੇਲੰਗਾਨਾ ਦੇ ਕਾਜੀਪੇਟ ਵਿਚ ਹੋਰ ਪ੍ਰਵਾਸੀ ਮਜ਼ੂਦਰਾਂ ਨਾਲ ਓਡੀਸ਼ਾ ਦੇ ਬੋਲਾਂਗੀਰ ਦੀ ਗਰਭਵਤੀ ਔਰਤ ਹੇਮਾ ਵੀ ਫਸੀ ਹੋਈ ਸੀ।

ਹੇਮਾ ਹੋਰ ਪ੍ਰਵਾਸੀ ਮਜ਼ਦੂਰਾਂ ਨਾਲ ਮਜ਼ਦੂਰ ਸਪੈਸ਼ਲ ਟਰੇਨ ਤੋਂ ਬੋਲਾਂਗੀਰ ਲਈ ਰਵਾਨਾ ਹੋਈ ਪਰ ਤਿਤੀਲਾਗੜ੍ਹ ਰੇਲਵੇ ਸਟੇਸ਼ਨ 'ਤੇ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ। ਹੇਮਾ ਨੇ ਉੱਥੇ ਮੌਜੂਦ ਰੇਲਵੇ ਡਵੀਜ਼ਨ ਦੇ ਮੈਡੀਕਲ ਅਧਿਕਾਰੀ ਦੀ ਮਦਦ ਨਾਲ ਇਕ ਬੱਚੀ ਨੂੰ ਜਨਮ ਦਿਤਾ। ਮਾਂ ਅਤੇ ਨਵਜੰਮੀ ਬੱਚੀ ਨੂੰ ਟਰੇਨ ਤੋਂ ਉਤਾਰ ਕੇ ਤੁਰਤ ਤਿਤੀਲਾਗੜ੍ਹ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿਥੇ ਦੋਵੇਂ ਹੀ ਬਿਲਕੁੱਲ ਸਿਹਤਮੰਦ ਹਨ। ਸੂਤਰਾਂ ਮੁਤਾਬਕ ਓਡੀਸ਼ਾ ਆਉਣ ਵਾਲੀ ਟਰੇਨ ਵਿਚ ਪਿਛਲੇ 48 ਘੰਟਿਆਂ ਦੌਰਾਨ ਬੱਚੇ ਦੇ ਜਨਮ ਲੈਣ ਦੀ ਇਹ ਦੂਜੀ ਘਟਨਾ ਹੈ।  (ਏਜੰਸੀ)