ਮੁੰਬਈ ਹਵਾਈ ਅੱਡੇ 'ਤੇ ਆਵਾਜਾਈ ਬਹਾਲੀ ਲਈ ਹੋਰ ਸਮਾਂ ਚਾਹੀਦੈ : ਊਧਵ ਠਾਕਰੇ
ਦੇਸ਼ ਵਿਚ ਤਾਲਾਬੰਦੀ ਵਿਚਾਲੇ ਘਰੇਲੂ ਯਾਤਰੀ ਉਡਾਣ ਸੇਵਾਵਾਂ ਬਹਾਲ ਹੋਣ ਦੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ
ਨਵੀਂ ਦਿੱਲੀ, 24 ਮਈ : ਦੇਸ਼ ਵਿਚ ਤਾਲਾਬੰਦੀ ਵਿਚਾਲੇ ਘਰੇਲੂ ਯਾਤਰੀ ਉਡਾਣ ਸੇਵਾਵਾਂ ਬਹਾਲ ਹੋਣ ਦੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਵਾਜਾਈ ਪੂਰੀ ਤਰ੍ਹਾਂ ਮੁੜ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਕੋਲੋਂ ਹੋਰ ਵਕਤ ਮੰਗਿਆ। ਠਾਕਰੇ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਤੋਂ ਸੋਮਵਾਰ ਤੋਂ ਰੇਲ ਉਡਾਣਾਂ ਦੀ ਸ਼ੁਰੁਆਤ ਕੀਤੀ ਜਾਵੇ। ਉਨ੍ਹਾਂ ਕਿਹਾ, 'ਮੈਂ ਅੱਜ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਸਿਆ ਕਿ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਾਵਾਜਾਈ ਬਹਾਲ ਕਰਨ ਲਈ ਹੋਰ ਵਕਤ ਚਾਹੀਦਾ ਹੈ।'
ਉਨ੍ਹਾਂ ਕਿਹਾ, 'ਜਦ ਤਕ ਮੁੰਬਈ ਇੰਟਰਨੈਸ਼ਨ ਏਅਰਪੋਰ ਲਿਮਟਿਡ ਹਵਾਈ ਅੱਡੇ 'ਤੇ ਆਵਾਜਾਈ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਰਿਹਾ ਹੈ ਤਦ ਤਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਮਹਾਰਾਸ਼ਟਰ ਤੋਂ 25 ਮਈ ਤੋਂ ਘੱਟੋ ਘੱਟ ਸੰਭਾਵੀ ਘਰੇਲੂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਜੋ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਦੇਸ਼ ਵਿਚ ਕਿਤੇ ਵੀ ਪਹੁੰਚਾਣ, ਇਲਾਜ ਐਮਰਜੈਂਸੀ ਹਾਲਤਾਂ ਦੇ ਆਧਾਰ 'ਤੇ ਹੋਣੀਆਂ ਚਾਹੀਦੀਆਂ ਹਨ।' ਠਾਕਰੇ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ 'ਤੇ ਸੱਛ ਜੂਨ ਤਕ ਲਗਭਗ 13 ਹੋਰ ਅੰਤਰਰਾਸ਼ਟਰੀ ਉਡਾਣਾਂ ਉਤਰਨਗੀਆਂ। ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀ ਨੇ ਕਿਹਾ ਸੀ ਕਿ ਰਾਜ ਸਰਕਾਰ ਨੇ 19 ਮਈ ਦੇ ਅਪਣੇ ਤਾਲਾਬੰਦੀ ਹੁਕਮ ਵਿਚ ਹਾਲੇ ਬਦਲਾਅ ਨਹੀਂ ਕੀਤਾ ਜਿਸ ਵਿਚ ਕੁੱਝ ਹੀ ਤਰ੍ਹਾਂ ਦੀਆਂ ਉਡਾਣਾਂ ਦੀ ਆਗਿਆ ਦਿਤੀ ਗਈ ਹੈ। (ਏਜੰਸੀ)