ਸਟੇਸ਼ਨਾਂ 'ਤੇ ਥਰਮਲ ਸਕੈਨਿੰਗ ਯਕੀਨੀ ਕਰਨ ਰਾਜ : ਸਿਹਤ ਮੰਤਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰਾਲੇ ਨੇ ਘਰੇਲੂ ਯਾਤਰਾ ਲਈ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਯਾਤਰੀਆਂ ਨੂੰ ਅਪਣੇ ਮੋਬਾਈਲ 'ਤੇ ਆਰੋਗਿਯਾ

File Photo

ਨਵੀਂ ਦਿੱਲੀ, 24 ਮਈ : ਸਿਹਤ ਮੰਤਰਾਲੇ ਨੇ ਘਰੇਲੂ ਯਾਤਰਾ ਲਈ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਯਾਤਰੀਆਂ ਨੂੰ ਅਪਣੇ ਮੋਬਾਈਲ 'ਤੇ ਆਰੋਗਿਯਾ ਸੇਤੂ ਐਪ ਡਾਊਨਲੋਡ ਕਰਨ ਦੀ ਸਲਾਹ ਦਿਤੀ ਹੈ ਅਤੇ ਰਾਜਾਂ ਨੂੰ ਹਵਾਈ ਅੱÎਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਰਵਾਨਗੀ ਸਥਾਨਾਂ 'ਤੇ ਥਰਮਲ ਸਕੈਨਿੰਗ ਯਕੀਨੀ ਕਰਨ ਲਈ ਆਖਿਆ ਹੈ।

ਮੰਤਰਾਲੇ ਨੇ ਕਿਹਾ ਕਿ ਲੱਛਣ-ਰਹਿਣ ਯਾਤਰੀਆਂ ਨੂੰ 14 ਦਿਨਾਂ ਲਈ ਸਵੈ ਨਿਗਰਾਨੀ ਸਲਾਹ ਨਾਲ ਯਾਤਰਾ ਦੀ ਆਗਿਆ ਦਿਤੀ ਜਾਵੇਗੀ। ਘਰੇਲੂ ਯਾਤਰਾ ਯਾਨੀ ਹਵਾਈ/ਟਰੇਨ/ਅੰਤਰਰਾਜੀ ਬੱਸ/ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸਬੰਧਤ ਏਜੰਸੀਆਂ ਨੂੰ ਯਾਤਰੀਆਂ ਨੂੰ ਟਿਕਟ ਨਾਲ ਕੀ ਕਰਨ ਅਤੇ ਕੀ ਨਾ ਕਰਨ ਦੀ ਸੂਚੀ ਉਪਲਭਧ ਕਰਾਉਣੀ ਪਵੇਗੀ। ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਨੂੰ ਆਪੋ ਅਪਣੇ ਮੋਬਾਈਲ ਫ਼ੋਨ 'ਤੇ ਆਰੋਗਿਯਾ ਸੇਤੂ ਐਪ ਡਾਊਨਲੋਡ ਕਰਨ ਦੀ ਸਲਾਹ ਦਿਤੀ ਜਾਂਦੀ ਹੈ।

ਇਹ ਨਿਰਦੇਸ਼ ਭਾਰਤੀ ਰੇਲਵੇ ਦੁਆਰਾ ਪਿਛਲੇ ਹਫ਼ਤੇ ਉਨ੍ਹਾਂ 100 ਜੋੜੀ ਟਰੇਨਾਂ ਦੀ ਸੂਚੀ ਜਾਰੀ ਕਰਨ ਮਗਰੋਂ ਆਏ ਹਨ ਜਿਨ੍ਹਾਂ ਨੂੰ ਇਕ ਜੂਨ ਤੋਂ ਚਲਾਇਆ ਜਾਵੇਗਾ। ਇਨ੍ਹਾਂ ਟਰੇਨਾਂ ਵਿਚ ਦੁਰੰਤੋ, ਸੰਪਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਜਿਹੀਆਂ ਮਕਬੂਲ ਟਰੇਨਾਂ ਸ਼ਾਮਲ ਹਨ। 25 ਮਈ ਤੋਂ ਘਰੇਲੂ ਹਵਾਈ ਉਡਾਣਾਂ ਵਿਚ ਸ਼ੁਰੂ ਹੋ ਜਾਣਗੀਆਂ। ਘਰੇਲੂ ਯਾਤਰਾ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿਚ ਸਿਹਤ ਮੰਤਰਾਲੇ ਨੇ ਆਖਿਆ ਕਿ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਨਾਲ ਹੀ ਜਹਾਜ਼ਾਂ, ਟਰੇਨਾਂ ਅਤੇ ਬਸਾਂ ਅੰਦਰ ਵੀ ਕੋਵਿਡ-19 ਸਬੰਧੀ ਐਲਾਨ ਕੀਤਾ ਜਾਣਾ ਚਾਹੀਦਾ ਹੈ। (ਏਜੰਸੀ)