ਵਿਗਿਆਨੀਆਂ ਦੀ ਚੇਤਾਵਨੀ! ਜੂਨ ਵਿਚ ਦਿਖੇਗਾ Corona Virus ਦਾ ਸਭ ਤੋਂ ਖ਼ਤਰਨਾਕ ਦੌਰ
ਸ਼ਨੀਵਾਰ ਨੂੰ ਇਹ ਅੰਕੜਾ 6654 ਤੇ ਪਹੁੰਚ ਗਿਆ। ਐਤਵਾਰ ਨੂੰ 6767 ਲੋਕਾਂ ਨੂੰ ਕੋਰੋਨਾ ਨੇ...
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ (Coronavirus) ਲਗਾਤਾਰ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 6977 ਨਵੇਂ ਮਰੀਜ਼ ਸਾਹਮਣੇ ਆਏ ਹਨ। ਹੁਣ ਤਕ ਦੇਸ਼ ਵਿਚ 1 ਲੱਖ 38 ਹਜ਼ਾਰ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਪਿਛਲੇ ਕੁੱਝ ਦਿਨਾਂ ਤੋਂ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਰਿਕਾਰਡ ਵਿਚ ਵਾਧਾ ਹੋਇਆ ਹੈ। ਸ਼ੁੱਕਰਵਾਰ ਨੂੰ 6 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ।
ਸ਼ਨੀਵਾਰ ਨੂੰ ਇਹ ਅੰਕੜਾ 6654 ਤੇ ਪਹੁੰਚ ਗਿਆ। ਐਤਵਾਰ ਨੂੰ 6767 ਲੋਕਾਂ ਨੂੰ ਕੋਰੋਨਾ ਨੇ ਅਪਣੀ ਚਪੇਟ ਵਿਚ ਲਿਆ ਹੈ ਜਦਕਿ ਸੋਮਵਾਰ ਨੂੰ ਨਵੇਂ ਰਿਕਾਰਡ ਨਾਲ ਇਹ ਅੰਕੜਾ 6977 ਤੇ ਪਹੁੰਚ ਗਿਆ ਹੈ। ਪਿਛਲੇ ਦੋ ਮਹੀਨਿਆਂ ਤੋਂ ਭਾਰਤ ਵਿਚ ਲਾਕਡਾਊਨ ਲਾਗੂ ਹੈ। ਅਜਿਹੇ ਵਿਚ ਦੇਸ਼ ਦੀ ਆਰਥਿਕ ਸਥਿਤੀ ਨੂੰ ਡੂੰਘੀ ਸੱਟ ਵੱਜੀ ਹੈ। ਲਿਹਾਜਾ ਦੇਸ਼ ਦੀ ਇਕਨਾਮੀ ਨੂੰ ਪਟੜੀ ਤੇ ਲਿਆਉਣ ਲਈ ਲਾਕਡਾਊਨ ਵਿਚ ਹੌਲੀ-ਹੌਲੀ ਛੋਟ ਵਧਾਈ ਜਾ ਰਹੀ ਹੈ।
ਅਜਿਹੇ ਵਿਚ ਕੋਰੋਨਾ ਦੇ ਨਵੇਂ ਕੇਸਾਂ ਵਿਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਆਉਣ ਵਾਲੇ ਹਫ਼ਤਿਆਂ ਵਿਚ ਇਹ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਜੂਨ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਚਲਦੇ ਡਰਨ ਦੀ ਜ਼ਰੂਰਤ ਨਹੀਂ ਹੈ।
ਦਰਅਸਲ ਦੁਨੀਆਭਰ ਵਿਚ ਅਜਿਹੇ ਪੈਰਟਨ ਨੂੰ ਦੇਖਿਆ ਗਿਆ ਹੈ ਕਿ ਕੋਰੋਨਾ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾਣ ਤੋਂ ਬਾਅਦ ਤੇਜ਼ੀ ਨਾਲ ਹੇਠਾਂ ਵੀ ਆਇਆ ਹੈ। ਇਰਾਨ ਵਿਚ ਮਾਰਚ ਦੇ ਮਹੀਨੇ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਤੇਜ਼ੀ ਨਾਲ ਵਾਧਾ ਹੋਣ ਲੱਗੀ ਸੀ ਪਰ ਅਪ੍ਰੈਲ ਤਕ ਇਸ ਵਿਚ ਭਾਰੀ ਕਮੀ ਆਈ ਸੀ। ਹਰ ਦਿਨ ਮਰੀਜ਼ਾਂ ਦੀ ਗਿਣਤੀ ਘਟ ਕੇ ਔਸਤਨ 1000 ਤੇ ਆ ਗਈ। ਲਾਕਡਾਊਨ ਵਿਚ ਛੋਟ ਦਾ ਅਸਰ ਮਈ ਵਿਚ ਦਿਖਣਾ ਸ਼ੁਰੂ ਹੋ ਹੋਇਆ ਹੈ।
ਹਰ ਦਿਨ ਕੇਸ ਡਬਲ ਹੋਣ ਲੱਗੇ ਹਨ। ਹੁਣ ਇਰਾਨ ਵਿਚ ਵਾਇਰਸ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਯੂਰੋਪ ਵਿਚ ਵੀ ਲਾਕਡਾਊਨ ਵਿਚ ਛੋਟ ਮਿਲਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ। CARE ਇੰਡੀਆ ਨਾਲ ਬਿਹਾਰ ਵਿਚ ਕੰਮ ਕਰਨ ਵਾਲੇ ਐਪੀਡੇਮਿਓਲਾਜਿਸਟ ਤਮੰਨਮਿਆ ਮਹਾਪਾਤਰਾ ਦਾ ਕਹਿਣਾ ਹੈ ਕਿ ਭਾਰਤ ਵਿਚ ਲਗਾਤਾਰ ਕੇਸ ਵਧਣ ਦੇ ਕਈ ਕਾਰਨ ਹਨ।
ਜਿਵੇਂ ਕਿ ਹਾਲ ਦੇ ਦਿਨਾਂ ਵਿਚ ਕੋਰੋਨਾ ਦੇ ਟੈਸਟਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਇਹਨਾਂ ਦਿਨਾਂ ਵਿਚ ਹਰ ਦਿਨ ਔਸਤਨ 1 ਲੱਖ ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲਾਕਡਾਊਨ ਵਿਚ ਛੋਟ ਦੇ ਚਲਦੇ ਵੀ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਰਗੇ ਦੇਸ਼ ਨੂੰ ਹਮੇਸ਼ਾ ਲਈ ਲਾਕਡਾਊਨ ਨਹੀਂ ਕੀਤਾ ਜਾ ਸਕਦਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਹਰ ਥਾਂ ਯਾਤਰਾ ਕਰਨਗੇ।
ਮਹਾਪਾਤਰਾ ਮੁਤਾਬਕ ਪਿਛਲੇ ਇਕ ਹਫ਼ਤੇ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਨੂੰ ਤੁਸੀਂ ਸਿੱਧਾ ਲਾਕਡਾਊਨ ਨਾਲ ਨਹੀਂ ਜੋੜ ਸਕਦੇ। ਕੋਰੋਨਾ ਦਾ ਸਭ ਤੋਂ ਖਰਾਬ ਦੌਰ ਅਜੇ ਆਉਣਾ ਬਾਕੀ ਹੈ। ਜੂਨ ਦਾ ਮਹੀਨਾ ਅਪ੍ਰੈਲ ਅਤੇ ਮਈ ਤੋਂ ਵੀ ਖਰਾਬ ਹੋ ਸਕਦਾ ਹੈ। ਦਸ ਦਈਏ ਕਿ ਭਾਰਤ ਕੋਰੋਨਾ ਦੇ ਮਾਮਲਿਆਂ ਵਿਚ ਟਾਪ 10 ਦੇਸ਼ਾਂ ਵਿਚ ਪਹੁੰਚ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।