ਐਂਟੀਗੁਆ ਤੋਂ ਲਾਪਤਾ ਹੋਇਆ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਹਰਕਤ ਵਿਚ ਆਈ ਸੀਬੀਆਈ
ਐਂਟੀਗੁਆ ਤੋਂ ਕਿਊਬਾ ਜਾਣ ਦੀ ਲਗਾਈ ਜਾ ਰਹੀ ਹੈ ਸੰਭਾਵਨਾ
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਅਤੇ ਭਗੌੜਾ ਐਲਾਨਿਆ ਗਿਆ ਮੇਹੁਲ ਚੋਕਸੀ ਐਂਟੀਗੁਆ ਤੋਂ ਲਾਪਤਾ ਹੈ। ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਕਿ ਉਸ ਦਾ ਪਰਿਵਾਰ ਚਿੰਤਤ ਹੈ ਅਤੇ ਮੈਨੂੰ ਉਸ ਨੂੰ ਮਿਲਣ ਲਈ ਕਿਹਾ। ਐਂਟੀਗੁਆ ਪੁਲਿਸ ਐਤਵਾਰ ਸ਼ਾਮ ਤੋਂ ਹੀ ਇਸਦੀ ਜਾਂਚ ਕਰ ਰਹੀ ਹੈ।
'ਪੁਲਿਸ ਦੇ ਬਿਆਨ ਅਨੁਸਾਰ ਚੋਕਸੀ ਨੂੰ ਆਖਰੀ ਵਾਰ ਸ਼ਾਮ 5.15 ਵਜੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਕਾਰ ਵਿੱਚ ਦੇਖਿਆ ਗਿਆ ਸੀ ਉਸ ਸਮੇਂ ਤੋਂ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਮੇਹੁਲ ਚੋਕਸੀ ਐਂਟੀਗੁਆ ਤੋਂ ਕਿਊਬਾ ਚਲਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਕਮਿਸ਼ਨਰ ਐਟਲੀ ਰੋਡਨੀ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਭਾਰਤੀ ਕਾਰੋਬਾਰੀ ਮੇਹੁਲ ਚੋਕਸੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ,ਉਸੇ ਸਮੇਂ, ਰਾਇਲ ਪੁਲਿਸ ਫੋਰਸ ਨੇ ਕਿਹਾ ਕਿ ਚੋਕਸੀ ਦੀ ਭਾਲ ਵਿੱਚ ਪੁਲਿਸ ਨੇ ਉਸਦੀ ਤਸਵੀਰ ਦੇ ਨਾਲ ਇੱਕ ਬਿਆਨ ਜਾਰੀ ਕੀਤਾ ਹੈ ਤਾਂ ਜੋ ਉਸਦੇ ਬਾਰੇ ਜਾਣਕਾਰੀ ਮਿਲ ਸਕੇ।