ਓਡੀਸ਼ਾ 'ਚ ਵੱਡਾ ਹਾਦਸਾ, ਪਲਟੀ ਬੱਸ, 6 ਲੋਕਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

41 ਲੋਕ ਗੰਭੀਰ ਜ਼ਖਮੀ

Big accident in Odisha

 

ਭੁਵਨੇਸ਼ਵਰ: ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ (Odisha Bus Accident) ਗਿਆ ਹੈ। ਮੰਗਲਵਾਰ ਰਾਤ ਕਲਿੰਗਾ ਘਾਟੀ ਨੇੜੇ ਇੱਕ ਬੱਸ ਪਲਟ ਗਈ, ਜਿਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਜਦਕਿ 41 ਲੋਕ ਜ਼ਖਮੀ ਹੋਏ ਹਨ। ਜਖਮੀਆਂ 'ਚੋਂ 15 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬੱਸ ਵਿੱਚ ਡਰਾਈਵਰ ਸਮੇਤ ਕੁੱਲ 77 ਯਾਤਰੀ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਭੰਜਨਗਰ ਸਿਹਤ ਕੇਂਦਰ ਅਤੇ ਬਰਹਮਪੁਰ ਐਮਕੇਸੀਜੀ ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਚਾਰ ਮਹਿਲਾ ਅਤੇ ਦੋ ਪੁਰਸ਼ ਯਾਤਰੀ (Odisha Bus Accident) ਸ਼ਾਮਲ ਹਨ।

 

ਪ੍ਰਾਪਤ ਜਾਣਕਾਰੀ ਅਨੁਸਾਰ ਟੂਰਿਸਟ ਬੱਸ ਵਿੱਚ ਸਵਾਰ (Odisha Bus Accident)  ਸਾਰੇ ਯਾਤਰੀ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਉਦਾਨਪੁਰ ਥਾਣਾ ਖੇਤਰ ਦੇ ਵਾਸੀ ਹਨ। ਇਹ ਟੂਰਿਸਟ ਬੱਸ ਦਰਿੰਗਬਾੜੀ ਤੋਂ ਕਲਿੰਗਾ ਘਾਟੀ ਦੇ ਰਸਤੇ ਜਾ ਰਹੀ ਸੀ ਕਿ ਦੇਰ ਰਾਤ ਦੁਰਗਾਪ੍ਰਸਾਦ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੀ ਬ੍ਰੇਕ ਪਾਈਪ ਫਟਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਦੇ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ (Odisha Bus Accident)  ਪਲਟ ਗਈ।

ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਭੰਜਨਗੜ੍ਹ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬੱਸ 'ਚ ਫਸੇ ਯਾਤਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 41 ਜ਼ਖ਼ਮੀ ਸੈਲਾਨੀਆਂ ਵਿੱਚੋਂ 15 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਰਹਮਪੁਰ ਐਮਕੇਸੀਜੀ ਮੈਡੀਕਲ ਵਿੱਚ ਭੇਜ ਦਿੱਤਾ ਗਿਆ ਹੈ।