Kullu Cloud Burst News: ਹਿਮਾਚਲ ਦੇ ਕੁੱਲੂ ਵਿੱਚ ਫਟਿਆ ਬੱਦਲ, ਨੁਕਸਾਨੇ ਗਏ ਕਈ ਵਾਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Kullu Cloud Burst News: ਤੇਜ਼ ਤੂਫ਼ਾਨ ਦੇ ਨਾਲ ਪੈ ਰਿਹਾ ਭਾਰੀ ਮੀਂਹ

Himachal Kullu Cloud Burst News in punjabi

Himachal Kullu Cloud Burst News in punjabi : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਨੂੰ ਤੇਜ਼ ਤੂਫ਼ਾਨ ਦੇ ਨਾਲ ਭਾਰੀ ਮੀਂਹ ਪਿਆ। ਮੋਹਲੇਧਾਰ ਮੀਂਹ ਕਾਰਨ ਨਾਲੇ ਵਿੱਚ ਅਚਾਨਕ ਪਾਣੀ ਭਰ ਗਿਆ ਜਿਸ ਕਾਰਨ 20 ਤੋਂ 25 ਵਾਹਨ ਵਹਿ ਗਏ। ਇਹ ਵਾਹਨ ਸੜਕ ਕਿਨਾਰੇ ਖੜ੍ਹੇ ਸਨ।

ਨਿਰਮਦ ਸਬ ਡਿਵੀਜ਼ਨਲ ਮੈਜਿਸਟ੍ਰੇਟ ਮਨਮੋਹਨ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜਗਤ ਖਾਨਾ ਖੇਤਰ ਦੇ ਨੇੜੇ ਸਥਿਤ ਸੁੱਕੇ ਨਾਲੇ ਵਿੱਚ ਪਾਣੀ ਦਾ ਤੇਜ਼ ਵਹਾਅ ਸੀ। ਜਿਸ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਇਸ ਘਟਨਾ ਵਿੱਚ ਸੜਕ ਕਿਨਾਰੇ ਖੜ੍ਹੇ ਕਈ ਵਾਹਨ ਰੁੜ੍ਹ ਗਏ ਅਤੇ ਮਲਬੇ ਨਾਲ ਢੱਕ ਗਏ।

ਇਸ ਹਾਦਸੇ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆ ਰਹੇ ਹਨ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਾਹਨ ਪਾਣੀ ਅਤੇ ਮਲਬੇ ਦੇ ਹੜ੍ਹ ਵਿੱਚ ਤੈਰ ਰਹੇ ਹਨ। ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੀ ਉੱਚਾ ਹੈ।