Uttar Pradesh News : ਅੱਧੀ ਰਾਤੀਂ ਡਿੱਗੀ ACP ਦਫ਼ਤਰ ਦੀ ਛੱਤ, SI ਦੀ ਹੋਈ ਦਰਦਨਾਕ ਮੌਤ
Uttar Pradesh News : ਪੁਲਿਸ ਨੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
Roof of ACP office collapses in the middle of the night, SI dies tragically Latest News in Punjabi : ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਨਿਚਰਵਾਰ ਦੀ ਰਾਤ ਨੂੰ ਅੰਕੁਰ ਵਿਹਾਰ ਦੇ ਏ.ਸੀ.ਪੀ. ਦਫ਼ਤਰ ਦੀ ਛੱਤ ਟੁੱਟ ਕੇ ਡਿੱਗ ਗਈ। ਜਿਸ ਕਾਰਨ ਇਕ ਸਬ ਇੰਸਪੈਕਟਰ ਦੀ ਮਲਬੇ ਹੇਠਾਂ ਦੱਬ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ 58 ਸਾਲਾ ਸਬ-ਇੰਸਪੈਕਟਰ ਵੀਰੇਂਦਰ ਮਿਸ਼ਰਾ ਅੰਕੁਰ ਵਿਹਾਰ ਦੇ ਏ.ਸੀ.ਪੀ. ਦਫ਼ਤਰ 'ਚ ਸੁੱਤਾ ਪਿਆ ਸੀ। ਇਸ ਦੌਰਾਨ ਰਾਤ ਨੂੰ ਦਫ਼ਤਰ ਦੀ ਛੱਤ ਦਾ ਲੈਂਟਰ ਟੁੱਟ ਕੇ ਉਸ 'ਤੇ ਆ ਡਿੱਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਸਬ-ਇੰਸਪੈਕਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਿਰ ਇਸ ਬਿਲਡਿੰਗ ਦੀ ਛੱਤ ਅਚਾਨਕ ਇਸ ਤਰ੍ਹਾਂ ਅਚਾਨਕ ਕਿਵੇਂ ਢਹਿ-ਢੇਰੀ ਹੋ ਗਈ? ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।