ਵਿਦੇਸ਼ਾਂ ਤੋਂ ਘਰ ਪੈਸਾ ਭੇਜਣ ਵਾਲਿਆਂ 'ਚ ਚੋਟੀ 'ਤੇ ਭਾਰਤੀ: ਵਿਸ਼ਵ ਬੈਂਕ ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਦੇਸ਼ਾਂ ਤੋਂ ਘਰ ਪੈਸਾ ਭੇਜਣ ਵਾਲਿਆਂ 'ਚ ਭਾਰਤੀ ਦੁਨੀਆ 'ਚ ਚੋਟੀ 'ਤੇ ਹਨ। ਪਿਛਲੇ 26 ਸਾਲਾਂ 'ਚ ਭਾਰਤੀਆਂ ਵਲੋਂ ਦੇਸ਼ ਭੇਜਿਆ ਗਿਆ ਪੈਸਾ 22 ਗੁਣਾ ਵਧ ਗਿਆ।

The World Bank

ਨਵੀਂ ਦਿੱਲੀ, ਵਿਦੇਸ਼ਾਂ ਤੋਂ ਘਰ ਪੈਸਾ ਭੇਜਣ ਵਾਲਿਆਂ 'ਚ ਭਾਰਤੀ ਦੁਨੀਆ 'ਚ ਚੋਟੀ 'ਤੇ ਹਨ। ਪਿਛਲੇ 26 ਸਾਲਾਂ 'ਚ ਭਾਰਤੀਆਂ ਵਲੋਂ ਦੇਸ਼ ਭੇਜਿਆ ਗਿਆ ਪੈਸਾ 22 ਗੁਣਾ ਵਧ ਗਿਆ। 2017 'ਚ ਦੇਸ਼ ਤੋਂ ਬਾਅਦ ਰਹਿ ਰਹੇ ਭਾਰਤੀਆਂ ਨੇ ਕੁਲ 69 ਅਰਬ ਡਾਲਰ (4.68 ਲੱਖ ਕਰੋੜ ਰੁਪਏ) ਅਪਣੇ ਘਰ ਭੇਜੇ। ਭੇਜੇ ਗਏ ਪੈਸਿਆਂ 'ਚੋਂ 40 ਫ਼ੀ ਸਦੀ ਰਕਮ ਕੇਰਲ 'ਚ ਆਈ। ਜਿੰਨਾ ਪੈਸਾ ਭਾਰਤੀ ਵਿਦੇਸ਼ਾਂ ਤੋਂ ਭੇਜਦੇ ਹਨ, ਉਹ ਭਾਰਤ ਦੇ 2018-19 ਦੇ ਰਖਿਆ ਬਜਟ ਤੋਂ 1.5 ਗੁਣਾ ਹੈ। ਭਾਰਤ ਤੋਂ ਬਾਅਦ ਚੀਨ, ਫਿਲੀਪਿੰਸ, ਮੈਕਸੀਕੋ, ਨਾਈਜੀਰੀਆ ਅਤੇ ਮਿਸਰ ਦਾ ਨੰਬਰ ਆਉਂਦਾ ਹੈ।

ਵਿਸ਼ਵ ਬੈਂਕ ਦੀ ਤਾਜ਼ਾ ਮਾਈਗ੍ਰੇਸ਼ਨ ਰੀਪੋਰਟ 'ਚ ਇਹ ਜਾਣਾਕਰੀ ਦਿਤੀ ਗਈ।ਇੰਟਰਨੈਸ਼ਨਲ ਫ਼ੰਡ ਫ਼ਾਰ ਐਗਰੀਕਲਚਰ ਡਿਵੈਲਪਮੈਂਟ ਦੇ ਪ੍ਰੈਜ਼ੀਡੈਂਟ ਗਿਲਬਰਟ ਹੋਉਂਗਬੋ ਕਹਿੰਦੇ ਹਨ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਭੇਜੇ ਜਾਣ ਵਾਲੇ ਪੈਸਿਆਂ 'ਚ ਉਦੋਂ ਵਾਧਾ ਹੋ ਰਿਹਾ ਹੈ, ਜਦੋਂ 2015 ਦੇ ਮੁਕਾਬਲੇ 2018 'ਚ ਕੰਮ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ 34 ਫ਼ੀ ਸਦੀ ਘਟ ਗਈ ਹੈ। ਪੂਰੀ ਦੁਨੀਆ ਤੋਂ ਅਪਣੇ ਦੇਸ਼ ਭੇਜੇ ਗਏ ਪੈਸਿਆਂ 'ਚੋਂ ਅੱਧੇ ਪਿੰਡਾਂ 'ਚ ਜਾਂਦੇ ਹਨ, ਜਿੱਥੇ ਗਰੀਬੀ ਅਤੇ ਭੁਖ ਸੱਭ ਤੋਂ ਵੱਡੀ ਸਮਸਿਆ ਹੈ। ਇਹ ਪੈਸਾ ਸੈਂਕੜੇ ਪਰਵਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।   (ਏਜੰਸੀ)