ਕਾਰਗਿਲ ਜੰਗ 'ਚ ਸਿਰਫ਼ 12 ਦਿਨਾਂ 'ਚ ਤਿਆਰ ਕਰ ਲਈ ਗਈ ਸੀ ਲੇਜ਼ਰ ਗਾਇਡੇਡ ਬੰਬ ਪ੍ਰਣਾਲੀ : ਧਨੋਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਮੌਕੇ ਗਵਾਲੀਅਰ ਹਵਾਈ ਫ਼ੌਜ ਅੱਡੇ 'ਤੇ ਕਰਵਾਏ ਇਕ ਪ੍ਰੋਗਰਾਮ 'ਚ ਧਨੋਆ ਨੇ ਕਿਹਾ ਕਿ ਮਿਰਾਜ 2000 ਜੈੱਟ ਜਹਾਜ਼ਾਂ ਅਤੇ...

Birender Singh Dhanoa

ਗਵਾਲੀਅਰ, 24  ਜੂਨ: ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਕਿਹਾ ਹੈ ਕਿ ਕਾਰਗਿਲ ਜੰਗ ਦੌਰਾਨ ਟਾਰਗੇਟਿੰਗ ਪੋਡਸ ਦੇ ਏਕੀਕਰਨ ਅਤੇ ਮਿਰਾਜ 2000 ਜਹਾਜ਼ਾਂ ਲਈ ਲੇਜ਼ਰ-ਨਿਰਦੇਸ਼ਿਤ ਬੰਬ ਪ੍ਰਣਾਲੀ ਤਿਆਰ ਕਰਨ ਦਾ ਕੰਮ ਰੀਕਾਰਡ 12 ਦਿਨਾਂ ਅੰਦਰ ਪੂਰਾ ਕੀਤਾ ਗਿਆ ਸੀ।

ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਮੌਕੇ ਗਵਾਲੀਅਰ ਹਵਾਈ ਫ਼ੌਜ ਅੱਡੇ 'ਤੇ ਕਰਵਾਏ ਇਕ ਪ੍ਰੋਗਰਾਮ 'ਚ ਧਨੋਆ ਨੇ ਕਿਹਾ ਕਿ ਮਿਰਾਜ 2000 ਜੈੱਟ ਜਹਾਜ਼ਾਂ ਅਤੇ ਥਲ ਸੈਨਾ ਨੂੰ ਹਵਾਈ ਫ਼ੌਜ ਦੇ ਸਹਿਯੋਗ ਨਾਲ 1999 ਦੀ ਜੰਗ ਦਾ ਰੁਖ਼ ਹੀ ਪਲਟ ਦਿਤਾ ਸੀ। 

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਬਾਲਾਕੋਟ 'ਚ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਨਹੀਂ ਹੋ ਸਕਿਆ ਸੀ। ਭਾਰਤ ਨੇ ਪਾਕਿਸਤਾਨ 'ਚ ਸਥਿਤ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਪਰ ਪਾਕਿਸਤਾਨ ਭਾਰਤੀ ਹਵਾਈ ਫ਼ੌਜ ਦੇ ਅੱਡਿਆਂ ਨੂੰ ਨਿਸ਼ਾਨਾ ਬਣਾਉਣ 'ਚ ਨਾਕਾਮਯਾਬ ਰਿਹਾ ਸੀ।