ਸਿੱਖਾਂ ਨੇ ਦੋਸ਼ੀਆਂ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਲਾਜ਼ਮਾਂ ਵਲੋਂ ਨਾਬਾਲਗ਼ ਮੁੰਡੇ ਨਾਲ ਬੰਦੂਕ ਦੀ ਨੋਕ 'ਤੇ ਜ਼ਬਰਦਸਤੀ ਕੁੱਟਮਾਰ ਕਰਨਾ ਇਕ ਭਾਰਤੀ ਸ਼ਹਿਰੀ ਦੇ ਮੁਢਲੇ ਹੱਕਾਂ ਦਾ ਘਾਣ ਹੈ

DCP Manider Singh Randhawa

ਨਵੀਂ ਦਿੱਲੀ (ਅਮਨਦੀਪ ਸਿੰਘ): ਮਨੁੱਖੀ ਹਕੂਕ ਕਾਰਕੁਨਾਂ ਤੇ ਸਿੱਖਾਂ ਨੇ ਅੱਜ ਦਿੱਲੀ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ ਦੇ ਨਾਂਅ  ਮੰਗ ਪੱਤਰ ਦੇ ਕੇ, ਮੁਖਰਜੀ ਨਗਰ ਥਾਣੇ ਦੇ ਬਾਹਰ  ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ਼ ਪੁੱਤਰ 'ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਧਾਰਾ 295 ਏ ਵੀ ਲਾਉਣ ਦੀ ਮੰਗ ਕੀਤੀ ਹੈ।

11 ਮੈਂਬਰੀ ਵਫ਼ਦ ਨੇ ਸ਼ਾਮ ਨੂੰ ਉੱਤਰੀ ਪੱਛਮੀ ਦਿੱਲੀ ਦੇ ਡੀਸੀਪੀ ਸ.ਮਨਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕਰ ਕੇ, ਪੁਲਿਸ ਕਮਿਸ਼ਨਰ ਦੇ ਨਾਂਅ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਪੁਲਿਸ ਕਮਿਸ਼ਨਰ ਦਾ ਧਿਆਨ 16 ਜੂਨ ਨੂੰ ਮੁਖਰਜੀ ਨਗਰ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਵਲੋਂ ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਮੁੰਡੇ 'ਤੇ ਢਾਹੇ ਗਏ ਤਸ਼ੱਦਦ ਵਲ ਦਿਵਾਉਂਦਿਆਂ ਕਿਹਾ ਹੈ

ਕਿ ਸਾਰੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰਤ ਬਰਖ਼ਾਸਤ ਕੀਤਾ ਜਾਵੇ। ਪੁਲਿਸ ਮੁਲਾਜ਼ਮਾਂ ਵਲੋਂ ਨਾਬਾਲਗ਼ ਮੁੰਡੇ ਨਾਲ ਬੰਦੂਕ ਦੀ ਨੋਕ 'ਤੇ ਜ਼ਬਰਦਸਤੀ ਕੁੱਟਮਾਰ ਕਰਨਾ ਇਕ ਭਾਰਤੀ ਸ਼ਹਿਰੀ ਦੇ ਮੁਢਲੇ ਹੱਕਾਂ ਦਾ ਘਾਣ ਹੈ। ਵਫ਼ਦ ਵਿਚ ਸ.ਹਰਮਿੰਦਰ ਸਿੰਘ ਆਹਲੂਵਾਲੀਆ, ਸ.ਕੰਵਲਜੀਤ ਸਿੰਘ, ਸ.ਅਰਮੀਤ ਸਿੰਘ ਖ਼ਾਨਪੁਰੀ, ਸ.ਮਨਜੀਤ ਸਿੰਘ ਚੁੱਘ, ਐਡਵੋਕੇਟ ਡੀ.ਐਸ.ਬਿੰਦਰਾ, ਸ.ਸੰਗਤ ਸਿੰਘ ਤੇ ਹੋਰ ਸਿੱਖਾਂ ਸ਼ਾਮਲ ਸਨ।