ਯੂਪੀ ਪੁਲਿਸ ਦਾ ਕਾਰਨਾਮਾ ; ਬੰਦੂਕ ਦੀ ਨੋਕ 'ਤੇ ਕੀਤੀ ਜਾ ਰਹੀ ਹੈ ਗੱਡੀਆਂ ਦੀ ਚੈਕਿੰਗ'

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਬਦਾਯੂ ਜਿਲ੍ਹੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪੁਲਿਸ ਕਰਮਚਾਰੀਆਂ ਨੂੰ ਸੜਕ ਤੇ ਜਾਣ ਵਾਲੇ ਲੋਕਾਂ ਤੇ ਬੰਦੂਕ ਤਾਣਦੇ ਦਿਖਾਇਆ ਗਿਆ ਹੈ।

U.P. police frisk bikers at Gunpoint

ਲਖਨਊ : ਉੱਤਰ ਪ੍ਰਦੇਸ਼ ਦੇ ਬਦਾਯੂ ਜਿਲ੍ਹੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪੁਲਿਸ ਕਰਮਚਾਰੀਆਂ ਨੂੰ ਸੜਕ ਤੇ ਜਾਣ ਵਾਲੇ ਲੋਕਾਂ ਤੇ ਬੰਦੂਕ ਤਾਣਦੇ ਦਿਖਾਇਆ ਗਿਆ ਹੈ। ਇੰਨ੍ਹਾਂ ਹੀ ਨਹੀਂ ਬਲਕਿ ਉਨ੍ਹਾਂ ਦੇ ਵਾਹਨ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਹੱਥ ਉਪਰ ਕਰਨ ਲਈ ਵੀ ਮਜ਼ਬੂਰ ਕੀਤਾ ਗਿਆ। ਜਿਸਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

ਦਸਿਆ ਜਾ ਰਿਹਾ ਹੈ ਕਿ ਮਾਮਲਾ ਵਜੀਰਗੰਜ ਦਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ 'ਚ ਇਹ ਸਵਾਲ ਉਠ ਰਹੇ ਹਨ ਕਿ ਪੁਲਿਸ ਆਖਿਰ ਰੋਜ਼ਾਨਾ ਦੀ ਵਾਹਨ ਚੈਕਿੰਗ ਦੌਰਾਨ ਲੋਕਾਂ ਨੂੰ ਬੰਦੂਕ ਦੀ ਨੋਕ ਤੇ ਕਿਵੇਂ ਲੈ ਸਕਦੀ ਹੈ ਜਦਕਿ ਇਸ ਵੀਡੀਓ 'ਚ ਪੁਲਿਸ ਚਾਲਕਾਂ ਨੂੰ ਸਾਫ ਕਹਿ ਰਹੀ ਹੈ ਕਿ ਹੱਥ ਉੱਤੇ ਕਰੋ ਨਹੀਂ ਤਾਂ ਗੋਲੀ ਚੱਲ ਜਾਵੇਗੀ।

 


 

ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਬਦਾਯੂ ਦੇ ਐਸਐਸਪੀ ਨੇ ਪੁਲਿਸ ਦੇ ਇਸ ਢੰਗ ਨੂੰ ਚਲਾਕੀ ਭਰਿਆ ਕਾਰਨਾਮਾ ਕਰਾਰ ਦਿੰਦਿਆਂ ਸਫ਼ਾਈ ਦਿੱਤੀ ਕਿ ਅਜਿਹੀਆਂ ਪਹਿਲਾਂ ਵੀ ਕਾਫ਼ੀ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ 'ਚ ਚੈਕਿੰਗ ਦੌਰਾਨ ਪੁਲਿਸ ਦੀ ਟੀਮ ’ਤੇ ਕਈ ਵਾਰ ਗੋਲਾਬਾਰੀ ਹੋਈ ਹੈ। ਜਿਸ ਕਾਰਨ ਪੁਲਿਸ ਨੂੰ ਕਾਫ਼ੀ ਨੁਕਸਾਨ ਚੁੱਕਣਾ ਪਿਆ ਹੈ। ਇਹੀ ਕਾਰਨ ਹੈ ਕਿ ਪੁਲਿਸ ਪਹਿਲਾਂ ਹੀ ਚਾਲਕਾਂ ਦੇ ਹੱਥ ਉੱਤੇ ਕਰਵਾ ਕੇ ਜਾਂਚ ਕਰ ਲੈਂਦੀ ਹੈ।