ਲਦਾਖ਼ ਬਾਰੇ ਭਾਰਤ ਅਤੇ ਚੀਨ ਵਿਚਾਲੇ ਡਿਪਲੋਮੇਟ ਪੱਧਰ ਦੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਵਿਚਾਲੇ ਬੁਧਵਾਰ ਨੂੰ ਇਕ ਵਾਰ ਫਿਰ ਡਿਪਲੋਮੇਟ ਪੱਧਰ ਦੀ ਗਲਬਾਤ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ

Diplomatic level meeting between India and China on Ladakh

ਨਵੀਂ ਦਿੱਲੀ, 24 ਜੂਨ : ਭਾਰਤ ਅਤੇ ਚੀਨ ਵਿਚਾਲੇ ਬੁਧਵਾਰ ਨੂੰ ਇਕ ਵਾਰ ਫਿਰ ਡਿਪਲੋਮੇਟ ਪੱਧਰ ਦੀ ਗਲਬਾਤ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਦੋਹਾਂ ਦੇਸ਼ਾਂ ਨੇ ਇਸ ਗਲ ’ਤੇ ਸਹਿਮਤੀ ਜਤਾਈ ਕਿ ਪੂਰਬੀ ਲਦਾਖ਼ ਵਿਚ ਤਣਾਅ ਵਾਲੇ ਇਲਾਕਿਆਂ ਵਿਚ ਫ਼ੌਜ ਨੂੰ ਹਟਾਉਣ ਨੂੰ ਲੈ ਕੇ ਪਹਿਲਾਂ ਬਣੀ ਸਹਿਮਤੀ ’ਤੇ ਅਮਲ ਨਾਲ ਸਰਹਦ ’ਤੇ ਸ਼ਾਂਤੀ ਅਤੇ ਸਥਿਰਤਾ ਬਣੀ ਰਹੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਪੱਖਾਂ ਨੇ ਪੂਰਬੀ ਲਦਾਖ਼ ਵਿਚ ਸਥਿਤੀ ਸਹਿਤ ਸਰਹੱਦੀ ਖੇਤਰਾਂ ਦੇ ਘਟਨਾ¬ਕ੍ਰਮ ’ਤੇ ਵਿਸਥਾਰ ਨਾਲ ਚਰਚਾ ਕੀਤੀ।

ਭਾਰਤੀ ਪੱਖ ਨੇ ਪੂਰਬੀ ਲਦਾਖ਼ ਵਿਚ ਹੋਏ ਹਾਲੀਆ ਘਟਨਾ¬ਕ੍ਰਮ ’ਤੇ ਅਪਣੀ ਚਿੰਤਾ ਜ਼ਾਹਰ ਕੀਤੀ।  ਚੀਨ ਨਾਲ ਡਿਪਲੋਮੇਟ ਗਲਬਾਤ ਦੌਰਾਨ ਭਾਰਤੀ ਪੱਖ ਨੇ 15 ਜੂਨ ਦੀ ਗਲਵਾਨ ਘਾਟੀ ਹਿੰਸਾ ਦਾ ਮੁੱਦਾ ਚੁਕਿਆ, ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ।  ਇਸ ਗਲ ’ਤੇ ਜ਼ੋਰ ਦਿਤਾ ਗਿਆ ਕਿ ਅਸਲ ਸਰਹੱਦੀ ਰੇਖਾ ਲਈ ਦੋਹਾਂ ਪੱਖਾਂ ਵਿਚਾਲੇ ਡਿਪਲੋਮੇਟ ਅਤੇ ਫ਼ੌਜੀ ਪੱਧਰ ’ਤੇ ਵਾਰਤਾ ਜਾਰੀ ਰੱਖੀ ਜਾਵੇਗੀ। (ਪੀਟੀਆਈ)