ਪਟਰੌਲ-ਡੀਜ਼ਲ ਮੁੱਲ ਵਾਧਾ ਮੋਦੀ ਲਈ ‘ਪੈਸਾ ਕਮਾਉਣ ਦਾ ਮੌਕਾ ਹੈ’ : ਦਿਗਵਿਜੇ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਪਿਛਲੇ 18 ਦਿਨਾਂ ਤੋਂ ਦੇਸ਼ ਵਿਚ ਲਗਾਤਾਰਜ

Digvijay Singh

ਭੋਪਾਲ, 24 ਜੂਨ : ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਪਿਛਲੇ 18 ਦਿਨਾਂ ਤੋਂ ਦੇਸ਼ ਵਿਚ ਲਗਾਤਾਰਜ ਵਧ ਰਹੇ ਪਟਰੌਲ-ਡੀਜ਼ਲ ਦੇ ਮੁੱਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਫਿਕਰਾ ਕਸਦੇ ਹੋਏ ਕਿਹਾ ਕਿ ਉਨ੍ਹਾਂ ਲਈ ਕੋਰੋਨਾ ਵਾਇਰਸ ਮਹਾਂਮਾਰੀ ‘ਪੈਸਾ ਕਮਾਉਣ ਦਾ ਮੌਕਾ ਹੈ’।  ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਵਾਧੇ ਦੇ ਵਿਰੋਧ ’ਚ ਕਾਂਗਰਸ ਵਲੋਂ ਆਯੋਜਤ ਪ੍ਰਦੇਸ਼ ਵਿਆਪੀ ਪ੍ਰਦਰਸ਼ਨ ਤਹਿਤ ਇਥੇ ਰੋਸ਼ਨਪੁਰਾ ਚੌਰਾਹੇ ਤੋਂ Çਲੰਕ ਰੋਡ ਸਥਿਤ ਮੁੱਖ ਮੰਤਰੀ ਦੇ ਮੌਜੂਦਾ ਨਿਵਾਸ ਤਕ ਸਾਈਕਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਦਿਗਵਿਜੇ ਸਿੰਘ ਨੇ ਮੀਡੀਆ ਨੂੰ ਕਿਹਾ,‘‘ਅੱਜ ਜਦੋਂ ਜਨਤਾ ਕੋਰੋਨਾ ਵਾਇਰਸ ਦੇ ਸੰਕਟ ਨਾਲ ਦੁਖੀ ਹੈ।

ਮਹਿੰਗਾਈ ਵਧਦੀ ਜਾ ਰਹੀ ਹੈ। ਲੋਕ ਭੁੱਖੇ ਮਰ ਰਹੇ ਹਨ। ਪਟਰੌਲ ਅਤੇ ਡੀਜ਼ਲ ’ਤੇ ਕੇਂਦਰ ਸਰਕਾਰਰ ਨੇ ਲਗਾਤਾਰ 18ਵੇਂ ਦਿਨ ਆਬਕਾਰੀ ਟੈਕਸ ਵਧਾਇਆ ਹੈ।’’ਉਨ੍ਹਾਂ ਕਿਹਾ,‘‘ਜਿਵੇਂ ਮੋਦੀ ਜੀ ਕਹਿੰਦੇ ਹਨ ਮਹਾਂਮਾਰੀ ਇਕ ਮੌਕਾ ਹੈ। ਉਨ੍ਹਾਂ ਲਈ ਕੋਰੋਨਾ ਵਾਇਰਸ ਮਹਾਂਮਾਰੀ ਵਿਚ ਮੌਕਾ ਹੈ, ਪੈਸਾ ਕਮਾਉਣ ਲਈ। ਪਟਰੌਲ ਅਤੇ ਡੀਜ਼ਲ ਮਹਿੰਗਾ, ਹਰ ਚੀਜ਼ ’ਚ ਭ੍ਰਿਸ਼ਟਾਚਾਰ।’’

ਉਨ੍ਹਾਂ ਕਿਹਾ ਕਿ ਸਾਲ 2008 ਵਿਚ ਜਦੋਂ ਤਤਕਾਲੀ ਯੂ.ਪੀ.ਏ ਸਰਕਾਰ ਸੀ ਕੱਚੇ ਤੇਲ ਦੀ  ਕੀਮਤ 140 ਡਾਲਰ ਪ੍ਰਤੀ ਬੈਰਲ ਸੀ ਤੇ ਪਟਰੌਲ 50 ਰੁਪਏ ਅਤੇ ਡੀਜ਼ਲ 40 ਰੁਪਏ ਪ੍ਰਤੀ ਲੀਟਰ ਸੀ, ਉਦੋਂ ਭਾਜਪਾ ਨੇ ਪੂਰੇ ਦੇਸ਼ ਵਿਚ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ,‘‘ਅੱਜ ਜਦੋਂ ਕੱਚੇ ਤੇਲ ਦੀ ਕੀਮਤ 40 ਡਾਲਰ ਪ੍ਰਤੀ ਬੈਰਲ ਹੈ ਤਾਂ ਪਟਰੌਲ ਤੇ ਡਜ਼ਲ ਮਹਿੰਗਾ ਹੋ ਗਿਆ ਹੈ। ਡੀਜ਼ਲ ਤੇ ਪਟਰੌਲ ਕਰੀਬ 80 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦਿਗਵਿਜੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਤੇਲ ਦੇ ਆਲਮੀ ਮੁੱਲ ਘੱਟ ਹੋਣ ਦਾ ਪੂਰਾ ਫ਼ਾਇਦਾ ਜਨਤਾ ਨੂੰ ਦਿਤਾ ਜਾਵੇ।