ਸ਼ਾਹੀ ਪ੍ਰਵਾਰ ਤੇ ਉਸ ਦੇ ਦਰਬਾਰੀਆਂ ਨੂੰ ਭੁਲੇਖਾ ਹੈ ਕਿ ਕੇਵਲ ਉਹੀ ਪੂਰੀ ਵਿਰੋਧੀ ਧਿਰ ਹਨ : ਨੱਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਅਤੇ ਗਾਂਧੀ ਪ੍ਰਵਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਬੁਧਵਾਰ ਨੂੰ ਕਿਹਾ ਕਿ ਇਕ ‘ਸ਼ਾਹੀ ਪ੍ਰਵਾਰ ਅਤੇ

JP Nadda

ਨਵੀਂ ਦਿੱਲੀ, 24 ਜੂਨ : ਕਾਂਗਰਸ ਅਤੇ ਗਾਂਧੀ ਪ੍ਰਵਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਬੁਧਵਾਰ ਨੂੰ ਕਿਹਾ ਕਿ ਇਕ ‘ਸ਼ਾਹੀ ਪ੍ਰਵਾਰ ਅਤੇ ਉਸ ਦੇ ਦਰਬਾਰੀਆਂ’ ਨੂੰ ਇਹ ਵੱਡਾ ਭੁਲੇਖਾ ਹੈ ਕਿ ਉਹੀ ਪੂਰੀ ਵਿਰੋਧੀ ਧਿਰ ਹਨ। ਉਨ੍ਹਾਂ ਕਿਹਾ ਕਿ ਇਕ ‘ਖ਼ਾਰਜ ਅਤੇ ਨਕਾਰਿਆ’ ਪ੍ਰਵਾਰ ਪੂਰੀ ਵਿਰੋਧੀ ਧਿਰ ਦੇ ਬਰਾਬਰ ਨਹੀਂ ਹੋ ਸਕਦਾ। ਨੱਢਾ ਨੇ ਟਵੀਟ ਵਿਚ ਜ਼ਾਹਰ ਤੌਰ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਇਹ ਏਕਤਾ ਅਤੇ ਇਕਜੁਟਤਾ ਦਾ ਸਮਾਂ ਹੈ ਅਤੇ ‘ਸ਼ਾਹੀ ਪ੍ਰਵਾਰ ਦੇ ਵਾਰਸ ਨੂੰ ਇਕ ਵਾਰ ਫਿਰ ਸਥਾਪਤ ਕਰਨ ਲਈ ਇੰਤਜ਼ਾਰ ਕੀਤਾ ਜਾ ਸਕਦਾ ਹੈ।

ਨੱਢਾ ਨੇ ਕਿਹਾ ਕਿ ਇਕ ਪ੍ਰਵਾਰ ਦੇ ਕੀਤੇ ਕੰਮਾਂ ਕਾਰਨ ਭਾਰਤ ਨੇ ਹਜ਼ਾਰਾਂ ਵਰਗ ਕਿਲੋਮੀਟਰ ਜ਼ਮੀਨ ਗਵਾ ਦਿਤੀ। ਉਨ੍ਹਾਂ ਦਾਅਵਾ ਕੀਤਾ ਕਿ ਸਿਆਚਿਨ ਗਲੇਸ਼ੀਅਰ, ਜਿਥੇ ਹੁਣ ਭਾਰਤੀ ਫ਼ੌਜ ਦੀ ਮਜ਼ਬੂਤ ਮੌਜੂਦਗੀ ਹੈ,  ਸਾਡੇ ਕੋਲੋਂ ਲਗਭਗ ਚਲਾ ਹੀ ਗਿਆ ਸੀ। ਨੱਢਾ ਨੇ ਸਿਆਚਿਨ ’ਤੇ ਅਪਣੇ ਦਾਅਵੇ ਦੇ ਸਮਰਥਨ ਵਿਚ ਇਕ ਖ਼ਬਰ ਦੀ ਕਤਰਨ ਵੀ ਟਵੀਟ ਦੇ ਨਾਲ ਸਾਂਝੀ ਕੀਤੀ ਹੈ।  (ਪੀਟੀਆਈ)
ਕਾਂਗਰਸ ਤੇ ਭਾਜਪਾ ਵਿਚ ਸ਼ਬਦੀ ਜੰਗ ਜਾਰੀ