ਜ਼ਾਅਲੀ ਨੋਟ ਛਾਪਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਾਨ ਦੇ ਐੱਸ.ਪੀ. ਅਭਿਨਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ ਹੈ

Arrest

ਸਿਵਾਨ-ਬਿਹਾਰ ਦੇ ਸਿਵਾਨ ਜ਼ਿਲ੍ਹੇ 'ਚ ਪੁਲਸ ਨੂੰ ਸ਼ੁੱਕਰਵਾਰ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੁਲਸ ਨੇ ਜ਼ਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਥੇ, ਮੌਕੇ ਤੋਂ ਜ਼ਾਅਲੀ ਨੋਟ ਛਾਪਣ ਵਾਲੀ ਮਸ਼ੀਨ ਜ਼ਬਤ ਕਰਨ ਦੇ ਨਾਲ ਹੀ ਪੁਲਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਜ਼ਿਲ੍ਹੇ ਦੇ ਗੋਰੀਆ ਕੋਠੀ ਥਾਣਾ ਖੇਤਰ ਤੋਂ ਹੋਈ ਹੈ।

ਇਹ ਵੀ ਪੜ੍ਹੋ-ਬ੍ਰਿਟੇਨ 'ਚ 72 ਸਾਲਾ ਸ਼ਖਸ 43 ਵਾਰ ਹੋਇਆ ਕੋਰੋਨਾ ਪਾਜ਼ੇਟਿਵ, ਹੁਣ ਬਚੀ ਜਾਨ

ਸਿਵਾਨ ਦੇ ਐੱਸ.ਪੀ. ਅਭਿਨਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੋਸ਼ੀਆਂ ਪਾਸੋਂ ਜ਼ਾਅਲੀ ਨੋਟ ਛਾਪਣ ਵਾਲੀ ਮਸ਼ੀਨ, ਪ੍ਰਿੰਟਰ, 6 ਲੱਖ ਤੋਂ ਵਧੇਰੇ ਰੁਪਏ ਦੇ ਜ਼ਾਅਲੀ ਨੋਟ ਅਤੇ ਇਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਸਿਵਾਨ ਐੱਸ.ਪੀ. ਅਭਿਨਵ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਿਵਾਨ ਜ਼ਿਲ੍ਹੇ 'ਚ ਜ਼ਾਅਲੀ ਨੋਟ ਛਾਪੇ ਜਾ ਰਹੇ ਹਨ। ਅਜਿਹੇ 'ਚ ਮਹਾਰਾਜਗੰਜ ਐੱਸ.ਡੀ.ਪੀ.ਓ. ਦੀ ਅਗਵਾਈ 'ਚ ਕਈ ਥਾਣਿਆਂ ਦੀ ਪੁਲਸ ਅਤੇ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ-ਜਾਣੋਂ ਕੀ ਹੈ ਕ੍ਰਿਪਟੋਕਰੰਸੀ ਤੇ ਕਿਵੇਂ ਕੀਤਾ ਜਾਂਦਾ ਹੈ ਨਿਵੇਸ਼

ਟੀਮ ਨੇ ਐੱਸ.ਡੀ.ਪੀ.ਓ. ਮਹਾਰਾਜਗੰਜ ਦੀ ਅਗਵਾਈ 'ਚ ਗੋਰੀਆਕੋਠੀ ਥਾਣਾ ਖੇਤਰ 'ਚ ਛਾਪੇਮਾਰੀ ਕੀਤੀ ਜਿਥੋਂ ਨੋਟ ਛਾਪਣ ਦੀ ਮਸ਼ੀਨ ਸਮੇਤ ਕਈ ਜ਼ਾਅਲੀ ਨੋਟ ਬਰਾਮਦ ਕੀਤੇ ਗਏ। ਜ਼ਾਅਲੀ ਨੋਟ ਛਾਪਣ ਵਾਲੇ ਇਸ ਗਿਰੋਹ ਦਾ ਨੈਟਵਰਕ ਬਿਹਾਰ ਸਮੇਤ ਕਈ ਜ਼ਿਲ੍ਹਿਆਂ 'ਚ ਫੈਲਿਆ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੀ ਮੰਨੀਏ ਤਾਂ ਬਹੁਤ ਜਲਦ ਗਿਰੋਹ 'ਚ ਸ਼ਾਮਲ ਸਾਰਿਆਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਐੱਸ.ਪੀ. ਨੇ ਦੱਸਿਆ ਕਿ ਇਸ ਛਾਪੇਮਾਰੀ 'ਚ ਯੂ.ਪੀ. ਏ.ਟੀ.ਐੱਸ. ਦੀ ਖਾਸ ਭੂਮਿਕਾ ਰਹੀ ਹੈ।

ਇਹ ਵੀ ਪੜ੍ਹੋ-ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਇਹ ਖਤਰਨਾਕ ਵੈਰੀਐਂਟ