ਸੁਸ਼ੀਲ ਕੁਮਾਰ ਨੂੰ ਤਿਹਾੜ ਜੇਲ 'ਚ ਸ਼ਿਫਟ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ ਨੇ ਖਿੱਚਵਾਈਆਂ ਤਸਵੀਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਗਰ ਧਨਖੜ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਬੀਤੇ ਮਹੀਨੇ 23 ਮਈ ਨੂੰ ਸੁਸ਼ੀਲ ਨੂੰ ਉਸ ਦੇ ਸਾਥੀ ਅਜੇ ਨਾਲ ਜਾਂਦੇ ਹੋਏ ਗ੍ਰਿਫਤਾਰ ਕੀਤਾ ਸੀ

Sushil

ਨਵੀਂ ਦਿੱਲੀ-ਸਾਗਰ ਧਨਖੜ ਹੱਤਿਆਕਾਂਡ ਦੇ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸ਼ੁੱਕਰਵਾਰ ਨੂੰ ਮੰਡੋਲੀ ਜੇਲ ਤੋਂ ਤਿਹਾੜ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ। ਸ਼ਿਫਟਿੰਗ ਦੌਰਾਨ ਦਿੱਲੀ ਪੁਲਸ ਮੁਲਾਜ਼ਮਾਂ ਨੇ ਸੁਸ਼ੀਲ ਕੁਮਾਰ ਨਾਲ ਸੈਲਫੀ ਲਈ। ਹੱਤਿਆ ਦੇ ਦੋਸ਼ਾਂ 'ਚ ਘਿਰੇ ਸੁਸ਼ੀਲ ਕੁਮਾਰ ਫੋਟੋ ਸ਼ੂਟ ਦੌਰਾਨ ਹੱਸਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫੋਟੋ ਸਾਹਮਣੇ ਆਉਣ ਤੋਂ ਬਾਅਦ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ-ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਟਵਿੱਟਰ ਨੇ ਇਕ ਘੰਟੇ ਲਈ ਕੀਤਾ ਬਲਾਕ

ਸੁਸ਼ੀਲ ਨੇ ਜੇਲ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਸ ਦੀ ਜਾਨ ਨੂੰ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਤੋਂ ਖਤਰਾ ਹੈ। ਸੂਤਰਾਂ ਮੁਤਾਬਕ ਮੰਡੋਲੀ ਜੇਲ 'ਚ ਸੁਸ਼ੀਲ ਆਪਣੀ ਸੈਲ 'ਚ ਚਿੰਤਤ ਦਿਖਾਈ ਦੇ ਰਿਹਾ ਸੀ। ਉਹ ਦਿਨ ਭਰ ਚੱਕਰ ਲਾਉਂਦਾ ਰਹਿੰਦਾ ਸੀ। ਪਹਿਲਵਾਨ ਸਾਗਰ ਧਨਖੜ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਬੀਤੇ ਮਹੀਨੇ 23 ਮਈ ਨੂੰ ਸੁਸ਼ੀਲ ਨੂੰ ਉਸ ਦੇ ਸਾਥੀ ਅਜੇ ਨਾਲ ਜਾਂਦੇ ਹੋਏ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ 2 ਦਿਨ ਤੱਕ ਪੁਲਸ ਰਿਮਾਂਡ 'ਤੇ ਸਨ।

ਇਹ ਵੀ ਪੜ੍ਹੋ-ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਇਹ ਖਤਰਨਾਕ ਵੈਰੀਐਂਟ

ਇਹ ਵੀ ਪੜ੍ਹੋ-ਬ੍ਰਿਟੇਨ 'ਚ 72 ਸਾਲਾ ਸ਼ਖਸ 43 ਵਾਰ ਹੋਇਆ ਕੋਰੋਨਾ ਪਾਜ਼ੇਟਿਵ, ਹੁਣ ਬਚੀ ਜਾਨ

ਦੱਸ ਦਈਏ ਕਿ ਸੁਸ਼ੀਲ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ 'ਚ ਉਹ ਦੋਸਤਾਂ ਨਾਲ ਹਾਕੀ ਸਟਿਕ ਨਾਲ ਸਾਗਰ ਦੀ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਪੁਲਸ ਮੁਤਾਬਕ ਇਹ ਵੀਡੀਓ ਘਟਨਾ ਵਾਲੇ ਦਿਨ ਖੁਦ ਸੁਸ਼ੀਲ ਕੁਮਾਰ ਨੇ ਆਪਣੇ ਦੋਸਤ ਦੇ ਮੋਬਾਇਲ ਤੋਂ ਸ਼ੂਟ ਕਰਵਾਈ ਸੀ ਤਾਂ ਕਿ ਕੁਸ਼ਤੀ ਸਰਕਟ 'ਚ ਉਸ ਦਾ ਡਰ ਬਣਿਆ ਰਹੇ।