ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਟਵਿੱਟਰ ਨੇ ਇਕ ਘੰਟੇ ਲਈ ਕੀਤਾ ਬਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ 'ਤੇ ਸਖਤ ਇਤਰਾਜ਼ ਜਤਾਇਆ ਅਤੇ ਇਸ ਨੂੰ ਆਈ.ਟੀ. ਨਿਯਮਾਂ ਦੀ ਉਲੰਘਣਾ ਦੱਸਿਆ

Ravi shankar prasad

ਨਵੀਂ ਦਿੱਲੀ-ਆਈ.ਟੀ. ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਟਵਿੱਟਰ ਕੰਪਨੀ 'ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਨੇ ਅੱਜ ਲਗਭਗ ਇਕ ਘੰਟੇ ਲਈ ਮੇਰਾ ਅਕਾਊਂਟ ਨੂੰ ਬਲਾਕ ਕਰ ਦਿੱਤਾ। ਟਵਿੱਟਰ ਨੇ ਇਸ ਦਾ ਕਾਰਨ ਰਵੀ ਸ਼ੰਕਰ ਪ੍ਰਸਾਦ ਵੱਲੋਂ ਅਮਰੀਕਾ ਦੇ ਡਿਜੀਟਲ ਮਿਲੇਨੀਯਮ ਕਾਪੀਰਾਈਟ ਐਕਟ ਦੀ ਉਲੰਘਣਾ ਕਰਨਾ ਦੱਸਿਆ ਹੈ। ਹਾਲਾਂਕਿ ਮੰਤਰੀ ਵੱਲੋਂ ਇਤਰਾਜ਼ ਜਤਾਉਣ ਅਤੇ ਚਿਤਾਵਨੀ ਦੇਣ ਤੋਂ ਬਾਅਦ ਉਨ੍ਹਾਂ ਦਾ ਅਕਾਊਂਟ ਫਿਰ ਤੋਂ ਬਹਾਲ ਕਰ ਦਿੱਤਾ ਗਿਆ। ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ 'ਤੇ ਸਖਤ ਇਤਰਾਜ਼ ਜਤਾਇਆ ਅਤੇ ਇਸ ਨੂੰ ਆਈ.ਟੀ. ਨਿਯਮਾਂ ਦੀ ਉਲੰਘਣਾ ਦੱਸਿਆ ਹੈ।

ਇਹ ਵੀ ਪੜ੍ਹੋ-ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਇਹ ਖਤਰਨਾਕ ਵੈਰੀਐਂਟ

ਮੰਤਰੀ ਮੁਤਾਬਕ ਬਿਨਾਂ ਕਿਸੇ ਸੂਚਨਾ ਦੇ ਕਿਸੇ ਦਾ ਅਕਾਊਂਟ ਬਲਾਕ ਕਰਨਾ ਬਿਲਕੁਲ ਗਲਤ ਹੈ। ਰਵੀ ਸ਼ੰਕਰ ਨੇ ਇਸ 'ਤੇ ਰਿਐਕਸ਼ਨ ਦਿੰਦੇ ਹੋਏ ਕਿਹਾ ਕਿ ਦੋਸਤੋ ! ਅੱਜ ਬਹੁਤ ਹੀ ਅਜੀਬ ਘਟਨਾ ਹੋਈ। ਪ੍ਰਸਾਦ ਨੇ ਪਹਿਲਾਂ ਦੇਸੀ ਮਾਈਕ੍ਰੋਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਕੂ ਰਾਹੀਂ ਅਤੇ ਫਿਰ ਟਵਿੱਟਰ ਰਾਹੀਂ ਇਹ ਜਾਣਕਾਰੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ-ਬ੍ਰਿਟੇਨ 'ਚ 72 ਸਾਲਾ ਸ਼ਖਸ 43 ਵਾਰ ਹੋਇਆ ਕੋਰੋਨਾ ਪਾਜ਼ੇਟਿਵ, ਹੁਣ ਬਚੀ ਜਾਨ

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵੀਟ 'ਚ ਦੋ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਪਹਿਲੇ ਸਕਰੀਨਸ਼ਾਟ 'ਚ ਟਵਿੱਟਰ ਨੇ ਉਹ ਕਾਰਨ ਦੱਸਿਆ ਹੈ ਜਿਸ ਕਾਰਨ ਅਕਾਊਂਟ ਦਾ ਐਕਸੈੱਸ ਬੰਦ ਕੀਤਾ ਗਿਆ। ਦੂਜੇ ਸਕਰੀਨਸ਼ਾਟ 'ਚ ਅਕਾਊਂਟ ਐਕਸੈੱਸ ਮਿਲ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦੀ ਕਾਰਵਾਈ ਇਨਫਾਰਮੇਸ਼ਨ ਤਕਨਾਲੋਜੀ ਰੂਲਸ 2021 ਦੇ ਨਿਯਮ 4 (8) ਦੀ ਉਲੰਘਣਾ ਹੈ। ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਆਪਣੇ ਅਕਾਊਂਟ ਤੱਕ ਐਕਸੈੱਸ ਤੋਂ ਰੋਕਣ ਦੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ।

ਇਹ ਵੀ ਪੜ੍ਹੋ-ਜਾਣੋਂ ਕੀ ਹੈ ਕ੍ਰਿਪਟੋਕਰੰਸੀ ਤੇ ਕਿਵੇਂ ਕੀਤਾ ਜਾਂਦਾ ਹੈ ਨਿਵੇਸ਼

ਭਾਰਤ 'ਚ ਡਿਜੀਟਲ ਦੌਰ 'ਚ ਲਗਾਤਾਰ ਮਸ਼ਹੂਰ ਹੁੰਦੇ ਜਾ ਰਹੇ ਸੋਸ਼ਲ ਮੀਡੀਆ ਓ.ਟੀ.ਟੀ. ਪਲੇਟਫਾਰਮ ਅਤੇ ਨਿਊਜ਼ ਪੋਰਟਲਸ ਨੂੰ ਨਿਯਮਿਤ ਕਰਨ ਲਈ ਭਾਰਤ ਸਰਕਾਰ ਨੇ ਜਿਹੜੇ ਨਵੇਂ ਆਈ.ਟੀ. ਨਿਯਮ ਬਣਾਏ ਹਨ ਉਨ੍ਹਾਂ ਨੂੰ ਹੁਣ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਨਿਯਮਾਂ ਦਾ ਵਿਰੋਧ ਸਿਰਫ ਅਮਰੀਕੀ ਸੋਸ਼ਲ ਮੀਡੀਆ ਪਲੇਟਫਾਰਮਸ ਹੀ ਨਹੀਂ ਸਗੋਂ ਭਾਰਤ ਦੇ ਆਪਣੇ ਡਿਜਟੀਲ ਨਿਊਜ਼ ਪਬਲੀਸ਼ਰਸ ਨੇ ਵੀ ਇਨ੍ਹਾਂ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਟਵਿੱਟਰ 'ਤੇ ਕਥਿਤ ਸਰਕਾਰ ਵਿਰੋਧੀ ਟਵੀਟ ਨੂੰ ਹਟਾਉਣ ਦਾ ਦਬਾਅ ਵਧਾ ਰਹੀ ਹੈ ਜਿਸ ਕਾਰਨ ਦੋਵਾਂ ਪੱਖਾਂ ਦਰਮਿਆਨ ਕਾਫੀ ਤਣਾਅ ਹੈ।