Uttarakhand News: ਪੰਤਨਗਰ ਹਵਾਈ ਅੱਡੇ ’ਤੇ ਤਾਇਨਾਤ ATS ਅਧਿਕਾਰੀ ਨੇ ਔਰਤ ਦੇ ਭੇਸ 'ਚ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਤਾਬਕ ਔਰਤ ਦਾ ਭੇਸ ਬਦਲ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ

ATC Worker death

Uttarakhand News: ਉਤਰਾਖੰਡ ਦੇ ਪੰਤਨਗਰ ਹਵਾਈ ਅੱਡੇ ’ਤੇ ਤਾਇਨਾਤ ਇਕ ATS ਅਧਿਕਾਰੀ ਨੇ ਔਰਤ ਦਾ ਭੇਸ ਬਦਲ ਦੇ ਆਪਣੇ ਸਰਕਾਰੀ ਘਰ ’ਚ ਛੱਤ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਅਨੁਸਾਰ ਸੋਮਵਾਰ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ।

 ਪੁਲਿਸ ਨੇ ਦਸਿਆ ਕਿ ਹਵਾਈ ਅੱਡੇ ’ਤੇ ਏਅਰ ਟ੍ਰੈਫਿਕ ਕੰਟਰੋਲ ’ਚ ਸਹਾਇਕ ਮੈਨੇਜਰ ਆਸ਼ੀਸ਼ ਚੌਸਾਲੀ (35) ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਥਿਤ ਤੌਰ ’ਤੇ ਖ਼ੁਦ ਨੂੰ ਇਕ ਔਰਤ ਦਾ ਭੇਸ ਦਿਤਾ ਅਤੇ ਅਪਣੇ ਚਿਹਰੇ ’ਤੇ ਬਿੰਦੀ ਅਤੇ ਲਿਪਸਟਿਕ ਵੀ ਲਗਾ ਲਈ।
ਪੁਲਿਸ ਮੁਤਾਬਕ ਔਰਤ ਦਾ ਭੇਸ ਬਦਲ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 

ਪੁਲਿਸ ਨੇ ਦਸਿਆ ਕਿ ਘਟਨਾ ਵਾਲੀ ਥਾਂ ਦੇ ਨੇੜੇ ਕੋਈ ਖੁਦਕੁਸ਼ੀ ਤੋਂ ਪਹਿਲਾਂ ਦਾ ਨੋਟ ਨਹੀਂ ਮਿਲਿਆ। ਪੁਲਿਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਿਥੌਰਾਗੜ੍ਹ ਦੇ ਕੰਦ ਪਿੰਡ ਦਾ ਰਹਿਣ ਵਾਲਾ ਅਧਿਕਾਰੀ ਕਿਸੇ ਮੋਬਾਈਲ ਗੇਮ ਦਾ ਸ਼ਿਕਾਰ ਹੋਇਆ ਹੋ ਸਕਦਾ ਹੈ ਜਾਂ ਉਸ ਨੂੰ ਕੋਈ ਮਾਨਸਿਕ ਬਿਮਾਰੀ ਸੀ। 

ਸ਼ਹਿਰ ਦੇ ਪੁਲਿਸ ਸੁਪਰਡੈਂਟ ਮਨੋਜ ਕਤਿਆਲ ਨੇ ਦਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ ਹੈ ਅਤੇ ਮ੍ਰਿਤਕ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਮ੍ਰਿਤਕ ਦੀ ਪਤਨੀ ਅਧਿਆਪਕ ਹੈ ਅਤੇ ਪਿਥੌਰਾਗੜ੍ਹ ’ਚ ਅਪਣੀ ਧੀ ਨਾਲ ਰਹਿੰਦੀ ਹੈ।