CBSE 10th Board Exam : ਸਾਲ 'ਚ 2 ਵਾਰ ਹੋਵੇਗੀ CBSE 10 ਵੀਂ ਦੀ ਪਰੀਖਿਆ, ਪਹਿਲੀ ਪ੍ਰੀਖਿਆ ਫਰਵਰੀ ਤੇ ਦੂਜੀ ਮਈ 'ਚ ਹੋਵੇਗੀ
CBSE 10th Board Exam : ਪਹਿਲੀ ਪ੍ਰੀਖਿਆ ਲਾਜ਼ਮੀ ਹੈ, ਦੂਜੀ ਵਿਕਲਪਿਕ, ਅਪ੍ਰੈਲ-ਜੂਨ ਵਿਚ ਨਤੀਜੇ, ਸਪਲੀਮੈਂਟਰੀ ਕੀਤੀ ਖ਼ਤਮ
ਸਾਲ 'ਚ 2 ਵਾਰ ਹੋਵੇਗੀ CBSE 10 ਵੀਂ ਦੀ ਪਰੀਖਿਆ, ਪਹਿਲੀ ਪ੍ਰੀਖਿਆ ਫਰਵਰੀ ਤੇ ਦੂਜੀ ਮਈ 'ਚ ਹੋਵੇਗੀ
CBSE 10th Board Exam News in Punjabi : ਸੀਬੀਐਸਈ ਯਾਨੀ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਸਾਲ 2026 ਤੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੋ ਵਾਰ ਕਰਵਾਏਗਾ। ਹੁਣ ਇਸ ਲਈ ਪ੍ਰਵਾਨਗੀ ਮਿਲ ਗਈ ਹੈ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ ਹੈ।ਪਹਿਲੀ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗੀ। ਪਹਿਲੀ ਪ੍ਰੀਖਿਆ ਫਰਵਰੀ ਵਿੱਚ ਅਤੇ ਦੂਜੀ ਮਈ ਵਿੱਚ ਹੋਵੇਗੀ। ਨਤੀਜੇ ਅਪ੍ਰੈਲ ਅਤੇ ਜੂਨ ਵਿੱਚ ਜਾਰੀ ਕੀਤੇ ਜਾਣਗੇ। ਇਹ ਫੈਸਲਾ ਫਿਲਹਾਲ 12ਵੀਂ ਬੋਰਡ 'ਤੇ ਲਾਗੂ ਨਹੀਂ ਹੋਵੇਗਾ।
(For more news apart from CBSE 10th examination will be held twice a year News in Punjabi, stay tuned to Rozana Spokesman)