ਵਿਦਿਅਕ ਖੇਤਰ 'ਚ ਆਏ ਨਿਘਾਰ ਨੂੰ ਸੁਧਾਰਨ ਲਈ ਕਮਿਸ਼ਨ ਸਥਾਪਤ ਕਰਨ ਦੀ ਲੋੜ: ਚੰਦੂਮਾਜਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਦਿਅਕ ਖੇਤਰ ਵਿੱਚ ਆਏ ਨਿਘਾਰ ਨੂੰ ...

Prem Singh Chandumajra

ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਦਿਅਕ ਖੇਤਰ ਵਿੱਚ ਆਏ ਨਿਘਾਰ ਨੂੰ ਸੁਧਾਰਨ ਲਈ ਸਰਜਰੀ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆ ਇਕ ਵਿਸ਼ੇਸ਼ ਕਮਿਸ਼ਨ ਸਥਾਪਤ ਕਰਨ ਅਤੇ ਅਪਣੇ ਹਲਕੇ ਵਿਚ ਜੇਜੋ ਤੋਂ ਜਲੰਧਰ ਤਕ ਬ ਰਾਸਤਾ ਨਵਾਂ ਸ਼ਹਿਰ ਜਾਣ ਵਾਲੀ ਰੇਲ ਗੱਡੀ ਨੂੰ ਅੰਮ੍ਰਿਤਸਰ ਤਕ ਵਧਾਉਣ ਲਈ ਪਾਰਲੀਮੈਂਟ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਰੇਲ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਖਟਕੜ ਕਲਾਂ ਵਿਖੇ ਇਸ ਸਬੰਧੀ ਕੀਤਾ ਵਾਅਦਾ ਪੂਰਾ ਕਰਨ।

ਲੋਕ ਸਭਾ ਅੰਦਰ ਨਿਯਮ 377 ਤਹਿਤ ਪ੍ਰੋ. ਚੰਦੂਮਾਜਰਾ ਨੇ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚੇਤੇ ਕਰਾਇਆ ਕਿ ਉਹ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਜੋ ਇਸ ਰੂਟ 'ਤੇ ਹੀ ਪੈਂਦਾ ਹੈ, ਵਿਖੇ ਸੁਰੇਸ਼ ਪ੍ਰਭੂ ਵਲੋਂ ਕੀਤਾ ਇਹ ਵਾਅਦਾ ਨਿਭਾਉਣ ਜੋ ਅਜੇ ਤਕ ਲਾਗੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਦੁਆਬੇ ਖੇਤਰ ਦਾ ਸ਼ਹੀਦ ਭਗਤ ਸਿੰਘ ਜ਼ਿਲਾ ਇਤਿਹਾਸਿਕ, ਧਾਰਮਕ, ਸੈਰ-ਸਪਾਟਾ ਸਥਾਵਾਂ ਲਈ ਪ੍ਰਸਿੱਧ ਹੈ ਤੇ ਸੱਭ ਤੋਂ ਵੱਧ ਪ੍ਰਵਾਸੀ ਭਾਰਤੀ ਵੀ ਇਸ ਖੇਤਰ ਦੇ ਹਨ ਪਰ ਰੇਲ ਲਿੰਕ ਇਸ ਖੇਤਰ ਨੂੰ ਅੰਮ੍ਰਿਤਸਰ ਨਾਲ ਕੋਈ ਰੇਲ ਸੇਵਾ ਕੋਈ ਨਾ ਹੋਣ ਕਰ ਕੇ ਨਹੀਂ ਜੋੜਦਾ।

ਉਨ੍ਹਾਂ ਨੇ ਇਕ ਹੋਰ ਅਹਿਮ ਬਿੱਲ ਨੈਸ਼ਨਲ ਕਮਿਸ਼ਨ ਫ਼ਾਰ ਟੀਚਰਜ਼ ਐਜੂਕੇਸ਼ਨ ਸੋਧ ਬਿੱਲ 2017 'ਤੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸਿਖਿਆ ਦਾ ਆਧਾਰ ਹੀ ਸਿਖਿਅਕ ਹੈ ਪਰ ਵਿਦਿਅਕ ਖੇਤਰ ਵਿਚ ਪਿਛਲੇ 70 ਸਾਲਾਂ ਵਿਚ ਆਏ ਨਿਘਾਰ ਨੂੰ ਸੁਧਾਰਣ ਲਈ ਸਰਜਰੀ ਦੀ ਲੋੜ ਹੈ ਜਿਸ ਦੇ ਤਹਿਤ ਵਿਦਿਅਕ ਸੁਧਾਰਾਂ ਲਈ ਇਕ ਵਿਸ਼ੇਸ਼ ਕਮਿਸ਼ਨ ਸਥਾਪਤ ਕੀਤਾ ਜਾਵੇ। ਉਨ੍ਹਾਂ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਵਿਦਿਆ ਦਾ ਵਪਾਰੀਕਰਨ ਹੋ ਰਿਹਾ ਹੈ, ਨਿਜੀ ਖੇਤਰ ਦੇ ਵਿਦਿਅਕ ਅਦਾਰਿਆਂ ਵਿਚ 70 ਫ਼ੀ ਸਦੀ ਅਧਿਆਪਕ ਟ੍ਰੇਂਡ ਨਹੀਂ ਹੁੰਦੇ।