ਰਾਜਸਥਾਨ ਮਾਮਲਾ : ਸਪੀਕਰ ਦੇ ਨੋਟਿਸਾਂ 'ਤੇ ਜਿਉਂ ਦੀ ਤਿਉਂ ਸਥਿਤੀ ਰੱਖਣ ਦਾ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਹਾਈ ਕੋਰਟ ਨੇ ਸਚਿਨ ਪਾਇਲਟ ਸਣੇ 19 ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਦੁਆਰਾ ਭੇਜੇ ਗਏ ਅਯੋਗਤਾ ਦੇ

Rajsthan High Court

ਨਵੀਂ ਦਿੱਲੀ, 24 ਜੁਲਾਈ : ਰਾਜਸਥਾਨ ਹਾਈ ਕੋਰਟ ਨੇ ਸਚਿਨ ਪਾਇਲਟ ਸਣੇ 19 ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਦੁਆਰਾ ਭੇਜੇ ਗਏ ਅਯੋਗਤਾ ਦੇ ਨੋਟਿਸਾਂ 'ਤੇ ਜਿਉਂ ਦੀ ਤਿਉਂ ਸਥਿਤੀ ਕਾਇਮ ਰੱਖਣ ਦਾ ਹੁਕਮ ਦਿਤਾ। ਵਿਧਾਨ ਸਭਾ ਸਪੀਕਰ ਨੇ ਕਾਂਗਰਸ ਪਾਰਟੀ ਦੁਅਰਾ ਸ਼ਿਕਾਇਤ ਦਿਤੇ ਜਾਣ ਮਗਰੋਂ ਇਨ੍ਹਾਂ ਵਿਧਾਇਕਾਂ ਨੂੰ 14 ਜੁਲਾਈ ਨੂੰ ਨੋਟਿਸ ਜਾਰੀ ਕੀਤਾ ਸੀ। ਕਾਂਗਰਸ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਵਿਧਾਇਕਾਂ ਨੇ ਪਿਛਲੇ ਹਫ਼ਤੇ ਬੁਲਾਈ ਗਈ ਕਾਂਗਰਸ ਵਿਧਾਇਕ ਦਲ ਦੀ ਬੈਠਕ ਲਈ ਜਾਰੀ ਵ੍ਹਿਪ ਦੀ ਉਲੰਘਣਾ ਕੀਤੀ     

ਕਾਂਗਰਸ ਨੇ ਪਾਇਲਟ ਅਤੇ ਹੋਰ ਬਾਗ਼ੀ ਵਿਧਾਇਕਾਂ ਵਿਰੁਧ ਸੰਵਿਧਾਨ ਦੀ 10ਵੀਂ ਅਨੁਸੂਚਿਤ ਦੇ ਪੈਰਾਗ੍ਰਾਫ਼ 2 1 ਤਹਿਤ ਕਾਰਵਾਈ ਦੀ ਮੰਗ ਕੀਤੀ ਸੀ। ਵਿਧਾÎਇਕ ਸਦਨ ਵਿਚ ਜਿਸ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਹਨ, ਜੇ ਉਹ ਉਸ ਦੀ ਮੈਂਬਰੀ ਅਪਣੀ ਮਰਜ਼ੀ ਨਾਲ ਤਿਆਗ ਦਿੰਦਾ ਹੈ ਤਾਂ ਉਹ ਪ੍ਰਾਵਧਾਨ ਉਕਤ ਵਿਧਾਇਕ ਨੂੰ ਅਯੋਗ ਕਰਾਰ ਦਿੰਦਾ ਹੈ। ਪਾਇਲਟ ਖ਼ੇਮੇ ਦੀ ਦਲੀਲ ਹੈ ਕਿ ਪਾਰਟੀ ਵ੍ਹਿਪ ਤਦ ਲਾਗੂ ਹੁੰਦਾ ਹੈ ਜਦ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੋਵੇ।   

ਪਾਇਲਟ ਅਤੇ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਨੇ ਬੀਤੇ ਸ਼ੁਕਰਵਾਰ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਅਯੋਗਤਾ ਨੋਟਿਸ ਨੂੰ ਚੁਨੌਤੀ ਦਿਤੀ ਸੀ ਅਤੇ ਇਸ 'ਤੇ ਜਿਰ੍ਹਾ ਵੀ ਹੋਈ ਹੈ।  ਇਸ ਪਟੀਸ਼ਨ 'ਤੇ ਸੋਮਵਾਰ ਨੂੰ ਵੀ ਸੁਣਵਾਈ ਹੋਈ ਅਤੇ ਬਹਿਸ ਮੰਗਲਵਾਰ ਨੂੰ ਖ਼ਤਮ ਹੋਈ। ਅਦਾਲਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਰਿਟ ਪਟੀਸ਼ਨ 'ਤੇ ਸ਼ੁਕਰਵਾਰ ਨੂੰ ਢੁਕਵਾਂ ਹੁਕਮ ਦੇਵੇਗੀ। ਉਧਰ, ਵਿਧਾਨ ਸਭਾ ਸਪੀਕਰ ਨੇ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਅਤੇ ਉਥੇ ਬੁਧਵਾਰ ਨੂੰ ਵਿਸ਼ੇਸ਼ ਆਗਿਆ ਪਟੀਸ਼ਨ ਦਾਖ਼ਲ ਕੀਤੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁਧ ਬਗ਼ਾਵਤ ਕਰਨ ਮਗਰੋਂ ਪਾਇਲਟ ਨੂੰ ਉਪ ਮੁੱਖ ਮੰਤਰੀ ਅਹੁਦੇ ਅਤੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾ ਚੁਕਾ ਹੈ।  (ਏਜੰਸੀ)

ਰਾਜਸਥਾਨ ਵਿਚ ਬਸਪਾ ਵਿਧਾਇਕਾਂ ਦੇ ਕਾਂਗਰਸ ਨਾਲ ਰਲੇਵੇਂ ਸਬੰਧੀ ਅਦਾਲਤ ਪੁੱਜੇ ਭਾਜਪਾ ਵਿਧਾਇਕ
ਜੈਪੁਰ, 24 ਜੁਲਾਈ : ਭਾਜਪਾ ਦੇ ਇਕ ਵਿਧਾਇਕ ਨੇ ਰਾਜਸਥਾਨ ਹਾਈ ਕੋਰਟ ਵਿਚ ਸ਼ੁਕਰਵਾਰ ਨੂੰ ਪਟੀਸ਼ਨ ਦਾਖ਼ਲ ਕਰ ਕੇ ਬਸਪਾ ਦੇ ਛੇ ਵਿਧਾਇਕਾਂ ਦੇ ਕਾਂਗਰਸ ਨਾਲ ਹੋਏ ਰਲੇਵੇਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ। ਇਸ ਕਦਮ ਨਾਲ ਰਾਜ ਦੀ ਸੱਤਾਧਿਰ ਪਾਰਟੀ ਨੂੰ ਵਿਧਾਨ ਸਭਾ ਵਿਚ ਬਹੁਮਤ ਕਾਇਮ ਰੱਖਣ ਵਿਚ ਮਦਦ ਮਿਲੀ ਹੈ। ਮਦਨ ਦਿਲਾਵਰ ਦੁਆਰਾ ਦਾਖ਼ਲ ਪਟੀਸ਼ਨ ਵਿਚ ਵਿਧਾਨ ਸਭਾ ਸਪੀਕਰ ਦੀ 'ਨਿਰਪੱਖਤਾ' ਨੂੰ ਚੁਨੌਤੀ ਦਿਤੀ ਗਈ ਹੈ ਜਿਨ੍ਹਾਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਨੂੰ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਉਨ੍ਹਾਂ ਦੀ ਬੇਨਤੀ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ।  

ਹਾਈ ਕੋਰਟ ਦਾ ਇਕ ਜੱਜ ਦਾ ਬੈਂਚ ਸੋਮਵਾਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ। ਬਸਪਾ ਦੀ ਟਿਕਟ 'ਤੇ ਸੰਦੀਪ ਯਾਦਵ, ਵਾਜਿਬ ਅਲੀ, ਦੀਪਚੰਦ ਖੇਰੀਆ, ਲਖਨ ਮੀਣਾ, ਜੋਗੇਂਦਰ ਅਵਾਨਾ ਅਤੇ ਰਾਜੇਂਦਰ ਗੁਧਾ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਪਿਛਲੇ ਸਾਲ 16 ਸਤੰਬਰ ਨੂੰ ਕਾਂਗਰਸ ਦੇ ਗਰੁਪ ਦੇ ਤੌਰ 'ਤੇ ਰਲੇਵੇਂ ਲਈ ਬੇਨਤੀ ਕੀਤੀ ਸੀ। ਵਿਧਾਨ ਸਭਾ ਸਪੀਕਰ ਨੇ ਦੋ ਦਿਨਾਂ ਮਗਰੋਂ ਹੁਕਮ ਪਾਸ ਕਰ ਕੇ ਐਲਾਨ ਕੀਤਾ ਸੀ ਕਿ ਇਨ੍ਹਾਂ ਛੇ ਵਿਧਾਇਕਾਂ ਨੂੰ ਕਾਂਗਰਸ ਦਾ ਅਭਿੰਨ ਅੰਗ ਮੰਨਿਆ ਜਾਵੇਗਾ।  (ਏਜੰਸੀ)