ਇਸ ਰਾਜ ਦੇ ਸ਼ਾਪਿੰਗ ਮਾਲ ਵਿੱਚ ਸੋਮਵਾਰ ਤੋਂ ਹੋਵੇਗੀ ਮਹਿੰਗੀ ਸ਼ਰਾਬ ਦੀ ਵਿਕਰੀ  

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਸ਼ਾਪਿੰਗ ਮਾਲਾਂ ਵਿਚ ਸੋਮਵਾਰ ਤੋਂ ਮਹਿੰਗੀ ਸ਼ਰਾਬ ਦੀ ਵਿਕਰੀ ਹੋਵੇਗੀ।

file photo

ਉੱਤਰ ਪ੍ਰਦੇਸ਼ ਦੇ ਸ਼ਾਪਿੰਗ ਮਾਲਾਂ ਵਿਚ ਸੋਮਵਾਰ ਤੋਂ ਮਹਿੰਗੀ ਸ਼ਰਾਬ ਦੀ ਵਿਕਰੀ ਹੋਵੇਗੀ। ਯੋਗੀ ਸਰਕਾਰ ਨੇ ਸ਼ਨੀਵਾਰ ਨੂੰ ਆਪਣਾ ਆਦੇਸ਼ ਜਾਰੀ ਕੀਤਾ ਹੈ। 700 ਰੁਪਏ ਤੋਂ ਵੱਧ ਦੇ ਪ੍ਰੀਮੀਅਮ ਅਤੇ ਆਯਾਤ ਬ੍ਰਾਂਡ ਸ਼ਾਪਿੰਗ ਮਾਲਾਂ ਵਿੱਚ ਵੇਚੇ ਜਾਣਗੇ।

ਇਸ ਤੋਂ ਇਲਾਵਾ ਪ੍ਰੀਮੀਅਮ ਦੀ ਬੀਅਰ ਅਤੇ 160 ਰੁਪਏ ਤੋਂ ਉੱਪਰ ਦੇ ਆਯਾਤ ਬ੍ਰਾਂਡ ਵੀ ਉਪਲਬਧ ਹੋਣਗੇ। ਸ਼ਰਾਬ ਦੀ ਵਿਕਰੀ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ ਪਰ ਸ਼ਾਪਿੰਗ ਮਾਲ ਦੇ ਅਹਾਤੇ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦੀ ਆਗਿਆ ਨਹੀਂ ਹੋਵੇਗੀ।

ਯੋਗੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਸ਼ਾਪਿੰਗ ਮਾਲਾਂ ਤੋਂ ਖ਼ਰੀਦਦਾਰੀ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ, ਜਿਸ ਕਾਰਨ ਸ਼ਾਪਿੰਗ ਮਾਲਾਂ ਵਿੱਚ ਮਹਿੰਗੀ ਵਿਦੇਸ਼ੀ ਸ਼ਰਾਬ ਵੇਚਣ ਦੀ ਆਗਿਆ ਦਿੱਤੀ ਗਈ ਹੈ।

ਇਨ੍ਹਾਂ ਦੁਕਾਨਾਂ ਨੂੰ ਵਿਦੇਸ਼ੀ ਸ਼ਰਾਬ, ਸਕਾਚ, ਜਿਨ ਅਤੇ ਭਾਰਤ ਵਿਚ ਬਣੀ ਸਾਰੀਆਂ ਬ੍ਰਾਂਡ ਵਾਈਨ, ਵੋਡਕਾ ਦੀ ਕੀਮਤ 700 ਰੁਪਏ ਤੋਂ ਵੱਧ, 160 ਜਾਂ ਇਸ ਤੋਂ ਵੱਧ ਕੀਮਤ ਦੀ ਬੀਅਰ ਦੀਆਂ ਕੈਨ ਵੇਚਣ ਦੀ ਆਗਿਆ ਹੋਵੇਗੀ। 

ਸਰਕਾਰ ਨੇ ਕਿਹਾ ਕਿ ਦੁਕਾਨਾਂ ਦੀ ਇਕ ਸਾਲ ਦੀ ਲਾਇਸੈਂਸ ਫੀਸ 12 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਜੋ ਕਿ ਕਿਸੇ ਵੀ ਵਿਅਕਤੀ, ਕੰਪਨੀ, ਫਰਮ ਜਾਂ ਸੁਸਾਇਟੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਨ੍ਹਾਂ ਦੁਕਾਨਾਂ ਵਿਚ ਗਾਹਕਾਂ ਨੂੰ ਦਾਖਲ ਹੋਣ ਅਤੇ ਆਪਣੀ ਮਰਜ਼ੀ ਅਨੁਸਾਰ ਬ੍ਰਾਂਡ ਦੀ ਚੋਣ ਕਰਨ ਦੀ ਸਹੂਲਤ ਹੋਵੇਗੀ।  ਦੁਕਾਨ ਏਅਰਕੰਡੀਸ਼ਨਡ ਹੋਵੇਗੀ, ਲੇਕਿਨ ਇਸ ਨੂੰ ਅਹਾਤੇ ਵਿਚ  ਪਿਆਉਣ ਦੀ ਆਗਿਆ ਨਹੀਂ ਹੋਵੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।