ਮਹਾਰਾਸ਼ਟਰ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੁਣ ਤਕ 137 ਲੋਕਾਂ ਦੀ ਮੌਤ, ਕਈ ਲੋਕ ਮਲਬੇ ਹੇਠ ਦਬੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਏਗੜ ਦੇ ਤੱਟਵਰਤੀ ਜ਼ਿਲੇ ਵਿਚ ਪਿੰਡ ਦੇ ਉਜੜ ਜਾਣ ਤੋਂ ਬਾਅਦ ਹੁਣ ਤਕ 36 ਲੋਕਾਂ ਦੀ ਮੌਤ ਹੋ ਚੁੱਕੀ

Heavy rains wreak havoc in Maharashtra

ਮੁੰਬਈ: ਪਿਛਲੇ ਕੁੱਝ ਦਿਨਾਂ ਤੋਂ ਮਹਾਰਾਸ਼ਟਰ ਵਿਚ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਹੋਈ ਹੈ। ਭਾਰੀ ਬਾਰਿਸ਼ ਨੇ ਸੂਬੇ ਦੇ ਲੋਕਾਂ ਨੂੰ ਮੁਸ਼ਕਲਾਂ ਵਿਚ ਪਾਇਆ ਹੋਇਆ ਹੈ। ਇਸ ਕਾਰਨ ਪਿਛਲੇ ਦੋ ਦਿਨਾਂ ਵਿਚ 137 ਲੋਕਾਂ ਦੀਆਂ ਜਾਨਾਂ ਗਈਆਂ ਹਨ। ਪਿਛਲੇ 24 ਘੰਟਿਆਂ ਵਿਚ ਰਾਏਗੜ੍ਹ, ਰਤਨਾਗਿਰੀ ਅਤੇ ਸਤਾਰਾ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਵਿਚ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਐਨਡੀਆਰਐਫ਼ ਅਤੇ ਐਸਡੀਆਰਐਫ਼ ਤੋਂ ਇਲਾਵਾ, ਨੇਵੀ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦਾ ਮੋਰਚਾ ਸੰਭਾਲ ਲਿਆ ਹੈ। 

ਮੀਂਹ ਨਾਲ ਪ੍ਰਭਾਵਤ ਪੁਣੇ ਵਿਚ ਪਿਛਲੇ ਦੋ ਦਿਨਾਂ ਵਿਚ 84,452 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰ ਦਿਤਾ ਗਿਆ ਹੈ। ਐਨਡੀਆਰਐਫ਼ ਦੀਆਂ ਟੀਮਾਂ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਜੰਗੀ ਪੱਧਰ ’ਤੇ ਰਾਹਤ ਅਤੇ ਬਚਾਅ ਕਾਰਜ ਵਿਚ ਲਗੀਆਂ ਹੋਈਆਂ ਹਨ। ਐਨਡੀਆਰਐਫ਼ ਦੀ ਟੀਮ ਨੇ ਕੋਲਹਾਪੁਰ ਵਿਚ ਲੋਕਾਂ ਨੂੰ ਖਾਣਾ ਵੀ ਵੰਡਿਆ। 

ਮਹਾਰਾਸ਼ਟਰ ਦੇ ਪਛਮੀ ਤੱਟ ਕੋਂਕਣ, ਰਾਏਗੜ੍ਹ ਅਤੇ ਪਛਮੀ ਮਹਾਰਾਸ਼ਟਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸੇ ਖੇਤਰ ਵਿਚ ਸਥਿਤ ਪ੍ਰਸਿੱਧ ਸੈਰ-ਸਪਾਟਾ ਸਥਾਨ ਮਹਾਬਲੇਸਵਰ ਵਿਚ ਪਿਛਲੇ ਤਿੰਨ ਦਿਨਾਂ ਵਿਚ 1500 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ ਕਸਬੇ ਦਾ ਇਕ ਵੱਡਾ ਹਿੱਸਾ ਵੀਰਵਾਰ ਨੂੰ ਭਾਰੀ ਬਾਰਿਸ਼ ਕਾਰਨ ਡੁੱਬ ਗਿਆ। 

ਸ਼ੁਕਰਵਾਰ ਨੂੰ ਚਿਪਲੂਨ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਉਥੇ ਹੋਏ ਨੁਕਸਾਨ ਦੀ ਤੀਬਰਤਾ ਦਿਖਾਈ ਦਿਤੀ। ਬਹੁਤ ਸਾਰੇ ਇਲਾਕਿਆਂ ਵਿਚ ਪਹਾੜਾਂ ਉੱਤੇ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਜ਼ਮੀਨ ਖਿਸਕਣ ਤੋਂ ਇਲਾਵਾ ਹੜ੍ਹ ਦੇ ਤੇਜ ਵਹਾਅ ਵਿਚ ਬਹੁਤ ਸਾਰੇ ਲੋਕ ਰੁੜ ਗਏ ਹਨ।  ਰਾਏਗੜ ਦੇ ਤੱਟਵਰਤੀ ਜ਼ਿਲੇ ਵਿਚ ਪਿੰਡ ਦੇ ਉਜੜ ਜਾਣ ਤੋਂ ਬਾਅਦ ਹੁਣ ਤਕ 36 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਸੇ ਸਮੇਂ ਮੁੰਬਈ ਵਿਚ ਇਕ ਘਰ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸਤਾਰਾ ਅਤੇ ਰਾਏਗੜ ਵਿਚ ਵੱਖ-ਵੱਖ ਘਟਨਾਵਾਂ ਵਿਚ 28 ਲੋਕਾਂ ਦੀ ਜਾਨ ਚਲੀ ਗਈ। ਭਾਰੀ ਬਾਰਿਸ਼ ਨੇ ਮਹਾਬਲੇਸਵਰ, ਨਵਾਜਾ, ਰਤਨਗਿਰੀ, ਕੋਲਹਾਪੁਰ ਵਿਚ ਹੜ੍ਹਾਂ ਦਾ ਰੂਪ ਧਾਰ ਲਿਆ ਅਤੇ ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟ ਗਿਆ