ਕ੍ਰਿਕੇਟ ਖੇਡਦੇ ਸਮੇਂ ਸੀਵੇਰਜ ਵਿਚ ਡਿੱਗੀ ਗੇਂਦ, ਕੱਢਣ ਗਏ ਚਾਰ ਨੌਜਵਾਨਾਂ ਵਿਚੋਂ ਦੋ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Cricket ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ' ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ

Death

ਨੋਇਡਾ: ਨੋਇਡਾ ਦੇ ਸੈਕਟਰ 6 ਵਿੱਚ ਐਤਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਕ੍ਰਿਕਟ ਖੇਡ ਰਹੇ ਨੌਜਵਾਨਾਂ ਦੀ ਗੇਂਦ ਸੀਵਰੇਜ ਵਿੱਚ ਡਿੱਗ ਗਈ। ਚਾਰ ਨੌਜਵਾਨ ਕ੍ਰਿਕਟ ਗੇਂਦ ਲੈਣ ਲਈ ਸੀਵਰੇਜ ਵਿੱਚ ਉਤਰ ਗਏ। ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ' ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਘਟਨਾ ਸਵੇਰੇ 7.00 ਵਜੇ ਵਾਪਰੀ। ਮੌਕੇ 'ਤੇ ਮੌਜੂਦ ਜਲ ਨਿਗਮ ਦੇ ਸੰਚਾਲਕ ਬਲਰਾਮ ਸਿੰਘ ਨੇ ਨੌਜਵਾਨਾਂ ਨੂੰ  ਸੀਵਰੇਜ 'ਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।

ਇਸ ਦੇ ਬਾਵਜੂਦ ਚਾਰੇ ਨੌਜਵਾਨ ਇਕ-ਇਕ ਕਰਕੇ ਸੀਵਰੇਜ ਵਿਚ ਹੇਠਾਂ ਉਤਰ ਗਏ। ਗੈਸ ਚੜ੍ਹਣ ਨਾਲ ਚਾਰੇ ਨੌਜਵਾਨ ਬੇਹੋਸ਼ ਹੋ ਗਏ। ਜਿਹਨਾਂ ਨੂੰ ਪੁਲਿਸ ਤੇ ਸਥਾਨਿਕ ਲੋਕਾਂ ਦੀ ਮਦਦ ਨਾ ਬਾਹਰ ਕੱਢਿਆ ਗਿਆ।  ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਚਾਰਾਂ ਨੌਜਵਾਨਾਂ ਨੂੰ ਹਸਪਤਾਲ ਭੇਜ ਦਿੱਤਾ। ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 ਮ੍ਰਿਤਕ ਦੀ ਪਛਾਣ ਸੰਦੀਪ (22) ਪੁੱਤਰ ਯੋਗੇਂਦਰ ਨਿਵਾਸੀ ਸ਼ਰਮਾ ਮਾਰਕੀਟ ਹਰੋਲਾ ਅਤੇ ਵਿਸ਼ਾਲ ਕੁਮਾਰ ਸ੍ਰੀਵਾਸਤਵ (27) ਪੁੱਤਰ ਸੁਨੀਲ ਕੁਮਾਰ ਸ਼੍ਰੀਵਾਸਤਵ ਨਿਵਾਸੀ ਸ਼ਰਮਾ ਮਾਰਕੀਟ ਹਰੋਲਾ ਵਜੋਂ ਹੋਈ ਹੈ।