ਚਾਰਾ ਘਪਲਾ : ਲਾਲੂ ਯਾਦਵ ਦੀ ਜ਼ਮਾਨਤ ਅਰਜ਼ੀ ਖ਼ਾਰਜ, 30 ਅਗੱਸਤ ਤਕ ਜਾਣਾ ਪਵੇਗਾ ਜੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰਾ ਘਪਲਾ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ..............

Lalu Prasad Yadav

ਨਵੀਂ ਦਿੱਲੀ  :  ਚਾਰਾ ਘਪਲਾ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ। ਝਾਰਖੰਡ ਹਾਈ ਕੋਰਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਮੈਡੀਕਲ ਗਰਾਊਂਡ 'ਤੇ ਪੈਰੋਲ ਵਧਾਉਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਝਾਰਖੰਡ ਹਾਈ ਕੋਰਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 30 ਅਗੱਸਤ ਤਕ ਆਤਮ ਸਮਰਪਣ ਕਰਨ ਦਾ ਆਦੇਸ਼ ਦਿਤਾ ਹੈ। 
ਇਸ ਤਰ੍ਹਾਂ ਨਾਲ ਮੈਡੀਕਲ ਆਧਾਰ 'ਤੇ ਉਨ੍ਹਾਂ ਦੀ ਜ਼ਮਾਨਤ ਨੂੰ ਤਿੰਨ ਮਹੀਨੇ ਤਕ ਵਧਾਉਣ ਦੀ ਅਰਜ਼ੀ ਅਦਾਲਤ ਨੇ ਖ਼ਾਰਜ ਕਰ ਦਿਤੀ ਹੈ

ਭਾਵ ਕਿ ਹੁਣ 30 ਅਗੱਸਤ ਤਕ ਲਾਲੂ ਯਾਦਵ ਨੂੰ ਜੇਲ ਜਾਣਾ ਪਵੇਗਾ। ਲਾਲੂ ਯਾਦਵ 10 ਅਪ੍ਰੈਲ ਤੋਂ ਪੈਰੋਲ 'ਤੇ ਹਨ। ਲਾਲੂ ਯਾਦਵ ਫ਼ਿਲਹਾਲ ਮੁੰਬਈ ਦੇ ਏਸ਼ੀਅਨ ਹਾਰਟ ਹਸਪਤਾਲ ਵਿਚ ਭਰਤੀ ਹਨ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਲਾਲੂ ਯਾਦਵ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹਨ, ਇਸ ਲਈ ਉਨ੍ਹਾਂ ਨੂੰ ਸਿਹਤ ਲਾਭ ਲਈ ਇਕ ਹੋਰ ਪੈਰੋਲ ਦਿਤੀ ਜਾਣੀ ਚਾਹੀਦੀ ਹੈ। ਦਰਅਸਲ ਲਾਲੂ ਪ੍ਰਸਾਦ ਯਾਦਵ ਦੇ ਵਕੀਲਾਂ ਨੇ ਮੈਡੀਕਲ ਗਰਾਊਂਡ 'ਤੇ ਪ੍ਰੋਵੀਜ਼ਨਲ ਬੇਲ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਖ਼ਾਰਜ ਕਰ ਦਿਤਾ।

ਲਾਲੂ ਯਾਦਵ ਦੇ ਵਕੀਲ ਪ੍ਰਭਾਤ ਕੁਮਾਰ ਨੇ ਕਿਹਾ ਕਿ ਲਾਲੂ ਯਾਦਵ ਦਾ ਇਲਾਜ ਹੁਣ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਹਸਪਤਾਲ ਵਿਚ ਹੋਵੇਗਾ ਜਿਥੇ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ। ਚਾਰਾ ਘਪਲਾ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਅਤੇ ਇਸ ਸਮੇਂ ਅਸਥਾਈ ਜ਼ਮਾਨਤ 'ਤੇ ਰਿਹਾਅ ਰਾਜਦ ਮੁਖੀ ਲਾਲੂ ਪ੍ਰਸਾਦ ਦਿਲ ਸਬੰਧੀ ਤਕਲੀਫ਼ਾਂ ਦੇ ਇਲਾਜ ਲਈ ਮੁੰਬਈ ਦੇ ਹਸਪਤਾਲ ਵਿਚ ਭਰਤੀ ਸਨ।  (ਏਜੰਸੀ)

ਜ਼ਿਕਰਯੋਗ ਹੈ ਕਿ ਲਾਲੂ ਪ੍ਰਸਾਦ ਯਾਦਵ ਚਾਰਾ ਘਪਲਾ ਮਾਮਲੇ ਵਿਚ ਦੇਵਘਰ ਖ਼ਜ਼ਾਨੇ ਸਮੇਤ ੰਿਤੰਨ ਮਾਮਲਿਆਂ ਵਿਚ ਰਾਂਚੀ ਸਥਿਤ ਸੀਬੀਆਈ ਅਦਾਲਤ ਨੇ ਦਸੰਬਰ 2017 ਨੂੰ ਲਾਲੂ ਨੂੰ ਸਜ਼ਾ ਸੁਣਾਈ ਸੀ। ਰਾਜਦ ਨੇਤਾ ਨੂੰ ਉਦੋਂ ਹੀ ਹਿਰਾਸਤ ਵਿਚ ਲਿਆ ਗਿਆ ਸੀ। (ਏਜੰਸੀ)