ਮੋਢਿਆ 'ਤੇ ਰਾਹਤ ਸਮੱਗਰੀ ਪਹੁੰਚਾ ਕੇ ਚਰਚਾ ਵਿਚ ਆਏ IAS ਗੋਪੀਨਾਥ ਕਨਨ ਨੇ ਦਿੱਤਾ ਅਸਤੀਫ਼ਾ
ਉਹ 2012 ਬੈਚ ਦੇ ਆਈਏਐਸ ਅਧਿਕਾਰੀ ਸਨ
ਨਵੀਂ ਦਿੱਲੀ- ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਵਿਚ ਤੈਨਾਤ ਭਾਰਤੀ ਪ੍ਰਸ਼ਾਸ਼ਨਿਕ ਸੇਵਾ ਦੇ ਅਧਿਕਾਰੀ ਗੋਪੀਨਾਥ ਕਨਨ ਨੇ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਪਿੱਛੇ ਕੇਂਦਰ ਸਰਕਾਰ ਦੀ ਨੀਤੀਆਂ ਨਾਲ ਨਾਰਾਜਗੀ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ। ਗੋਪੀਨਾਥ ਬਿਜਲੀ ਵਿਭਾਗ ਦੇ ਸਕੱਤਰ ਵਜੋਂ ਤੈਨਾਤ ਸਨ। ਕਨਨ ਨੇ 2018 ਵਿਚ ਕੇਰਲ ਵਿਚ ਆਏ ਭਾਰੀ ਹੜ੍ਹ ਦੇ ਦੌਰਾਨ ਰਾਹਤ ਸਮੱਗਰੀ ਨੂੰ ਆਪਣੇ ਮੋਢਿਆਂ 'ਤੇ ਰੱਖ ਕੇ ਲੋਕਾਂ ਤੱਕ ਪਹੁੰਚਾਇਆ ਸੀ।
ਇਹਨਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਉਹ ਨੌਜਵਾਨਾਂ ਲਈ ਆਦਰਸ਼ ਬਣ ਗਏ। ਆਪਣੇ ਅਸਤੀਫ਼ੇ ਨੂੰ ਲੈ ਕੇ ਆਈਏਐਸ ਗੋਪੀਨਾਥ ਨੇ ਕੋਈ ਵਜ੍ਹਾਂ ਨਹੀਂ ਦੱਸੀ ਪਰ ਖ਼ਬਰਾਂ ਅਨੁਸਾਰ ਉਹ ਕੇਂਦਰ ਸਰਕਾਰ ਦੀ ਨੀਤੀਆਂ ਨਾਲ ਨਰਾਜ਼ ਚੱਲ ਰਹੇ ਸਨ। ਕਨ ਨੇ ਆਪਣਾ ਅਸਤੀਫ਼ਾ ਕੇਂਦਰ ਸ਼ਾਸ਼ਤ ਪ੍ਰਦੇਸ਼ ਦੇ ਐਡਮਨਿਸਟ੍ਰੇਟ ਦੇ ਸਲਾਹਕਾਰ ਦੇ ਮਾਧਿਅਮ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਨੂੰ ਭੇਜ ਦਿੱਤਾ ਹੈ।
ਉਹ 2012 ਬੈਚ ਦੇ ਆਈਏਐਸ ਅਧਿਕਾਰੀ ਸਨ। ਜ਼ਿਕਰਯੋਗ ਹੈ ਕਿ ਮੌਜੂਦਾ ਸਰਕਾਰ, ਦਾਦਰਾ ਅਤੇ ਨਗਰ ਹਵੇਲੀ ਦੇ ਪ੍ਰਸ਼ਾਸ਼ਕ ਪ੍ਰਫੁਲਖੋਦਾ ਪਟੇਲ ਅਤੇ ਗੋਪੀਨਾਥ ਕਨਨ ਦੇ ਵਿਚਕਾਰ ਵਾਰ-ਵਾਰ ਮਤਭੇਦ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਗੋਪੀਨਾਥ ਕਨਨ ਉਸ ਸਮੇਂ ਚਰਚਾ ਵਿਚ ਆਏ ਸਨ ਜਦੋਂ ਉਹਨਾਂ ਨੇ 2018 ਵਿਚ ਕੇਰਲ ਵਿਚ ਆਏ ਹੜ੍ਹ ਦੌਰਾਨ ਰਾਹਤ ਸਮੱਗਰੀ ਆਪਣੇ ਮੋਢਿਆ 'ਤੇ ਚੁੱਕ ਕੇ ਲੋਕਾਂ ਤੱਕ ਪਹੁੰਚਾਈ ਸੀ। ਪੂਰੇ ਦੇਸ਼ ਵਿਚ ਉਹਨਾਂ ਦੇ ਇਸ ਕੰਮ ਦੀ ਤਾਰੀਫ਼ ਹੋਈ ਸੀ।
ਹਾਲ ਹੀ ਵਿਚ ਲੋਕ ਸਭਾ ਚੋਣਾਂ ਦੌਰਾਨ ਗੋਪੀਨਾਥ ਨੇ ਚੋਣ ਕਮਿਸ਼ਨ ਨੂੰ ਮੌਜੂਦਾ ਦਾਦਰਾ ਨਗਰ ਹਵੇਲੀ ਦੇ ਵੱਡੇ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਸੀ। ਉਸ ਸਮੇਂ ਉਹ ਸਿਲਵਾਸਾ ਦੇ ਜ਼ਿਲ੍ਹਾਅਧਿਕਾਰੀ ਪਦ 'ਤੇ ਤੈਨਾਤ ਸਨ। ਉਹਨਾਂ ਨੇ ਆਰੋਪ ਲਗਾਇਆ ਸੀ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਹਟਾ ਕੇ ਘੱਟ ਗਿਣਤੀ ਵਾਲੇ ਵਿਭਾਗ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਸੀ। ਕਨਨ ਨੇ ਜ਼ਿਲ੍ਹਾ ਅਧਿਕਾਰੀ ਬਣ ਕੇ ਵੀ ਕਈ ਤਾਰੀਫ਼ ਖੱਟਣ ਵਾਲੇ ਕੰਮ ਕੀਤੇ।