ਜਰਮਨੀ ਵਿੱਚ ਪੀਜ਼ਾ ਵੇਚਣ ਨੂੰ ਮਜਬੂਰ ਅਫਗਾਨਿਸਤਾਨ ਦੇ ਸਾਬਕਾ IT ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਿਬਾਨ ਦੇ ਡਰੋਂ ਛੱਡਿਆ ਸੀ ਦੇਸ਼

Syed Ahmad Shah Saadat

 

ਬਰਲਿਨ: ਅਫਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ ਇਨ੍ਹੀਂ ਦਿਨੀਂ ਜਰਮਨੀ ਵਿੱਚ ਪੀਜ਼ਾ ਡਿਲੀਵਰੀ ਦਾ ਕੰਮ ਕਰ ਰਹੇ ਹਨ। ਅਫਗਾਨ ਸੰਕਟ ਦੇ ਵਿਚਕਾਰ, ਉਹਨਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਹ ਇੱਕ ਪੀਜ਼ਾ ਕੰਪਨੀ ਦੀ ਵਰਦੀ ਪਾ ਕੇ ਡਿਲੀਵਰੀ ਲਈ ਜਾ ਰਹੇ ਹਨ।

 

 

ਸਈਅਦ ਅਹਿਮਦ ਸ਼ਾਹ ਸਆਦਤ ਨੇ ਅਫਗਾਨਿਸਤਾਨ ਵਿੱਚ ਸੰਚਾਰ ਮੰਤਰੀ ਦੇ ਨਾਲ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਇਸ ਤਰ੍ਹਾਂ ਪੀਜ਼ਾ ਦੀ ਡਿਲੀਵਰੀ ਹਰ ਕਿਸੇ ਲਈ ਹੈਰਾਨੀ ਵਾਲੀ  ਗੱਲ ਹੈ। ਹਾਲਾਂਕਿ, ਸਈਦ ਨੂੰ ਆਪਣੇ ਆਪ ਨੂੰ ਡਿਲਿਵਰੀ ਬੁਆਏ ਕਹਿਣ ਵਿੱਚ ਕੋਈ ਸ਼ਰਮ ਨਹੀਂ ਹੈ।

 

ਇੱਕ ਜਰਮਨ ਪੱਤਰਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਬਕਾ ਅਫਗਾਨ ਸੰਚਾਰ ਮੰਤਰੀ ਦੀ ਫੋਟੋ ਸਾਂਝੀ ਕੀਤੀ ਹੈ। ਇਸ ਪੱਤਰਕਾਰ ਨੇ ਸਾਬਕਾ ਮੰਤਰੀ ਨਾਲ ਵੀ ਗੱਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅਫਗਾਨਿਸਤਾਨ ਦੀ ਸਥਿਤੀ ਅਤੇ ਆਪਣੇ ਬਾਰੇ ਦੱਸਿਆ। ਸਈਦ ਅਹਿਮਦ ਸ਼ਾਹ ਸਦਾਤ ਨੇ ਪਿਛਲੇ ਸਾਲ ਦੇ ਅੰਤ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਜਰਮਨੀ ਚਲੇ ਗਏ।

  ਇਹ ਵੀ ਪੜ੍ਹੋਭਾਰਤ ਵਿੱਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਕੋਰੋਨਾ, ਨਹੀਂ ਮਿਲ ਸਕਦਾ ਜਲਦੀ ਛੁਟਕਾਰਾ - WHO

 

  ਇਹ ਵੀ ਪੜ੍ਹੋ:  ਦੁਖਦਾਈ ਹਾਦਸਾ: ਬਿਹਾਰ 'ਚ ਛੱਪੜ ਵਿੱਚ ਡੁੱਬਣ ਕਾਰਨ ਪੰਜ ਲੜਕੀਆਂ ਦੀ ਹੋਈ ਮੌਤ

ਦੇਸ਼ ਛੱਡਣ ਤੋਂ ਬਾਅਦ, ਉਸਨੇ ਕੁਝ ਸਮਾਂ ਵਧੀਆ ਬਿਤਾਇਆ, ਪਰ ਜਦੋਂ ਪੈਸਾ ਖਤਮ ਹੋਣਾ ਸ਼ੁਰੂ ਹੋ ਗਿਆ, ਉਸਨੂੰ ਰੋਜ਼ੀ ਰੋਟੀ ਲਈ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਨਾ ਪਿਆ। ਸਾਬਕਾ ਮੰਤਰੀ ਸਈਦ ਜਰਮਨੀ ਦੇ ਲੀਪਜ਼ਿੰਗ ਵਿੱਚ ਇੱਕ ਪੀਜ਼ਾ ਕੰਪਨੀ ਨਾਲ ਕੰਮ ਕਰ ਰਹੇ ਹਨ।

ਆਪਣਾ ਦੇਸ਼ ਛੱਡਣ ਦਾ ਕਾਰਨ ਦੱਸਦੇ ਹੋਏ ਸਈਅਦ ਨੇ ਕਿਹਾ ਕਿ ਰਾਸ਼ਟਰਪਤੀ ਅਸ਼ਰਫ ਗਨੀ ਦੀ ਟੀਮ ਅਤੇ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਸਭ ਕੁਝ ਛੱਡ ਕੇ ਜਰਮਨੀ ਚਲੇ ਗਏ।