ਦੁਖਦਾਈ ਹਾਦਸਾ: ਬਿਹਾਰ 'ਚ ਛੱਪੜ ਵਿੱਚ ਡੁੱਬਣ ਕਾਰਨ ਪੰਜ ਲੜਕੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਵਾਪਰਨ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ

Five girls drown in pond in Bihar

 

ਪਟਨਾ: ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਛੱਪੜ ਵਿੱਚ ਪੰਜ ਲੜਕੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਾਮਗੜਵਾ ਥਾਣਾ ਖੇਤਰ ਦੇ ਪਿੰਡ ਅਹੀਰੋਲੀਆ ਵਿੱਚ ਦੁਪਹਿਰ 2 ਵਜੇ ਦੇ ਕਰੀਬ 4 ਤੋਂ 12 ਸਾਲ ਦੀਆਂ ਲੜਕੀਆਂ ਡੁੱਬ ਗਈਆਂ। ਇਸ ਘਟਨਾ ਤੋਂ ਬਾਅਦ ਲੜਕੀਆਂ ਦੇ (Five girls drown in pond in Bihar)  ਘਰਾਂ ਵਿੱਚ ਸੋਗ ਛਾ ਗਿਆ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਸਾਰੀਆਂ ਲੜਕੀਆਂ ਗੋਹਾ ਚੁੱਕ ਰਹੀਆਂ ਸਨ। ਉਹਨਾਂ ਨੇ ਇੱਕ ਚੇਨ ਬਣਾਈ ਸੀ ਅਤੇ ਹੌਲੀ ਹੌਲੀ ਤਲਾਅ ਦੀ ਡੂੰਘਾਈ (Five girls drown in pond in Bihar) ਵਿੱਚ ਚਲੀਆਂ ਗਈਆਂ।

 

 

ਜਦੋਂ ਉਨ੍ਹਾਂ ਨੇ ਦੇਖਿਆ ਕਿ ਪਾਣੀ ਉਲਟ ਦਿਸ਼ਾ ਤੋਂ ਤੇਜ਼ ਰਫਤਾਰ ਨਾਲ ਆ ਰਿਹਾ ਹੈ, ਤਾਂ ਪੰਜੇ ਕੁੜੀਆਂ ਪਿੱਛੇ ਭੱਜਣ ਲੱਗੀਆਂ ਪਰ ਉਹ ਪਾਣੀ ਵਿੱਚ ਡਿੱਗ ਗਈਆਂ, ਜਿਸ ਤੋਂ ਬਾਅਦ ਪੰਜਾਂ ਲੜਕੀਆਂ ਦੀ ਡੁੱਬਣ (Five girls drown in pond in Bihar) ​ਕਾਰਨ ਮੌਤ ਹੋ ਗਈ।

 

 

ਮ੍ਰਿਤਕਾਂ ਦੀ ਪਛਾਣ ਕੋਸ਼ੀਲਾ ਕੁਮਾਰੀ (10), ਸੀਮਾ ਕੁਮਾਰੀ (4), ਸੁਗੀ ਕੁਮਾਰੀ (12), ਸੰਗੀਤਾ ਕੁਮਾਰੀ (10) ਅਤੇ ਸ਼ੋਭਾ ਕੁਮਾਰੀ (12) ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ (Five girls drown in pond in Bihar) ​ ਦਿੱਤਾ ਗਿਆ ਹੈ।