Uttar Pradesh Train Accident News: ਤੇਜ਼ ਰਫ਼ਤਾਰ ਨਾਲ ਚੱਲ ਰਹੀਂ ਟਰੇਨ ਦੇ 8 ਡੱਬੇ ਹੋਏ ਅਲੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttar Pradesh Train Accident News: ਵੱਡੀ ਗਿਣਤੀ 'ਚ ਪ੍ਰੀਖਿਆਰਥੀ ਸਵਾਰ ਸਨ।

kisan express uttar pradesh train accident News

kisan express uttar pradesh train accident News: ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ 'ਚ ਐਤਵਾਰ ਨੂੰ ਫਿਰੋਜ਼ਪੁਰ ਤੋਂ ਧਨਬਾਦ ਜਾ ਰਹੀ ਕਿਸਾਨ ਐਕਸਪ੍ਰੈਸ ਟਰੇਨ ਦੀਆਂ 8 ਬੋਗੀਆਂ ਇੰਜਣ ਤੋਂ ਵੱਖ ਹੋ ਗਈਆਂ ਅਤੇ ਪਿੱਛੇ ਰਹਿ ਗਈਆਂ। ਐਡੀਸ਼ਨਲ ਪੁਲਿਸ ਸੁਪਰਡੈਂਟ (ਏਐਸਪੀ) ਧਰਮ ਸਿੰਘ ਮਰਾਚਲ ਨੇ ਪੱਤਰਕਾਰਾਂ ਨੂੰ ਦੱਸਿਆ, “ਸਵੇਰੇ 4 ਵਜੇ ਦੇ ਕਰੀਬ ਤਕਨੀਕੀ ਖਰਾਬੀ ਕਾਰਨ ਧਨਬਾਦ ਜਾਣ ਵਾਲੀ ਰੇਲਗੱਡੀ ਦੀਆਂ 8 ਬੋਗੀਆਂ ਇੰਜਣ ਅਤੇ ਹੋਰ ਬੋਗੀਆਂ ਤੋਂ ਵੱਖ ਹੋ ਗਈਆਂ। ਉਨ੍ਹਾਂ ਦੱਸਿਆ ਕਿ ਰੇਲਗੱਡੀ ਨੂੰ ਸਿਹੋੜਾ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Indians left Sweden News: ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਕਾਰਨ 2,837 ਭਾਰਤੀਆਂ ਨੇ ਸਵੀਡਨ ਛੱਡਿਆ  

ਅਧਿਕਾਰੀ ਨੇ ਦੱਸਿਆ ਕਿ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਹ ਹਾਦਸਾ ਸਵੇਰੇ ਕਰੀਬ 4 ਵਜੇ ਸਿਓਹਾਰਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਟਰੇਨ ਏਸੀ ਡੱਬੇ ਦੇ ਕੋਲ ਦੋ ਹਿੱਸਿਆਂ ਵਿੱਚ ਵੰਡੀ ਗਈ। ਇਸ ਕਾਰਨ ਟਰੇਨ ਅੱਗੇ ਵਧ ਗਈ ਅਤੇ ਕਈ ਡੱਬੇ ਪਿੱਛੇ ਰਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀ ਨੇ ਕਿਹਾ ਕਿ ਰੇਲਵੇ ਅਧਿਕਾਰੀ ਮੌਕੇ 'ਤੇ ਹਨ ਅਤੇ ਟਰੇਨ ਜਲਦੀ ਹੀ ਆਪਣੀ ਮੰਜ਼ਿਲ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: Panchkula Highest Ravana News: ਪੰਚਕੂਲਾ ਵਿਚ ਫੂਕਿਆ ਜਾਵੇਗਾ ਸਭ ਤੋਂ ਉੱਚਾ 181 ਫੁੱਟ ਦਾ ਰਾਵਣ 

ਤਕਨੀਕੀ ਖਰਾਬੀ ਕਾਰਨ ਇਸ ਹਾਦਸੇ 'ਚ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਲਈ ਵੱਡੀ ਗਿਣਤੀ ਵਿਚ ਉਮੀਦਵਾਰ ਟ੍ਰੇਨ ਵਿਚ ਸਫ਼ਰ ਕਰ ਰਹੇ ਸਨ। ਜਿਨ੍ਹਾਂ ਨੂੰ ਤੁਰੰਤ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਭੇਜਿਆ ਗਿਆ।