ਡਰੀਮ 11 ਨੇ ਟੀਮ ਇੰਡੀਆ ਦੀ ਸਪਾਂਸਰਸ਼ਿਪ ਛੱਡੀ
ਆਨਲਾਈਨ ਗੇਮਿੰਗ ਬਿੱਲ 2025 ਤੋਂ ਬਾਅਦ ਲਿਆ ਫੈਸਲਾ, ਬੀਸੀਸੀਆਈ ਨਵੀਂ ਸਪਾਂਸਰਸ਼ਿਪ ਦੀ ਭਾਲ ’ਚ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਫੈਂਟੈਸੀ ਸਪੋਰਟਸ ਕੰਪਨੀ ਡਰੀਮ 11 ਦਰਮਿਆਨ ਹੋਇਆ 358 ਕਰੋੜ ਰੁਪਏ ਦਾ ਸਪਾਂਸਰਸ਼ਿਪ ਸੌਦਾ ਸਮੇਂ ਤੋਂ ਪਹਿਲਾਂ ਖਤਮ ਹੋ ਗਿਆ ਹੈ। ਇਹ ਸਪਾਂਸਰਸ਼ਿਪ ਸੌਦਾ 2023 ’ਚ ਤਿੰਨ ਸਾਲਾਂ ਲਈ ਹੋਇਆ। ਲੋਕ ਸਭਾ ’ਚ ਪਾਸ ਹੋਏ ਗੇਮਿੰਗ ਬਿਲ 2025 ਕਾਰਨ ਕੰਪਨੀ ਨੂੰ ਆਪਣੇ ਸੰਚਾਲਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਕਰਾਨਾਮੇ ਨੂੰ ਵਿਚਕਾਰ ਹੀ ਤੋੜ ਕੇ ਇਸ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਗਿਆ। ਡਰੀਮ 11 ਨਵੇਂ ਕਾਨੂੰਨ ਅਨੁਸਾਰ ਆਪਣੇ ਇਕਰਨਾਮੇ ਵਿਚਕਾਰੋਂ ਤੋੜ ਦਿੱਤਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਕਰਾਰਨਾਮਾ ਵਿਚਕਾਰ ਤੋੜੇ ਜਾਣ ਕਾਰਨ ਫੈਂਟੇਸੀ ਸਪੋਰਟਸ ਕੰਪਨੀ ਡਰੀਮ 11 ’ਤੇ ਕੋਈ ਵਿੱਤੀ ਜੁਰਮਾਨਾ ਨਹੀਂ ਲਗਾ ਸਕਦਾ। ਇਸ ਦਾ ਕਾਰਨ ਇਕਰਾਰਨਾਮੇ ਦੀ ਇਕ ਵਿਸ਼ੇਸ਼ ਧਾਰਾ ਹੈ। ਡਰੀਮ 11 ਦੇ ਇਸ ਫੈਸਲੇ ਤੋਂ ਬਾਅਦ ਬੀਸੀਸੀਆਈ ਕਸੂਤੀ ਸਥਿਤੀ ਵਿਚ ਹੈ ਕਿਉਂਕਿ ਏਸ਼ੀਆ ਕੱਪ ਵਰਗਾ ਵੱਡਾ ਟੂਰਨਾਮੈਂਟ ਨੇੜੇ ਹੈ ਅਤੇ ਟੀਮ ਇੰਡੀਆ ਕੋਲ ਕੋਈ ਪ੍ਰਮੁੱਖ ਸਪਾਂਸਰ ਨਹੀਂ ਹੈ। ਬੀਸੀਸੀਆਈ ਨੂੰ ਏਸ਼ੀਆ ਕੱਪ ਟੂਰਨਾਮੈਂਟ ਦੇ ਮੱਦੇਨਜ਼ਰ ਤੁਰੰਤ ਕੋਈ ਨਵਾਂ ਸਪਾਂਸਰ ਲੱਭਣਾ ਹੋਵੇਗਾ।