ਗੋਲਫਰ ਨੇ ਇਕ ਮੱਖੀ ਕਾਰਨ ਕਮਾ ਲਏ 8 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੱਖੀ ਦੇ ਭਾਰ ਕਾਰਨ ਗੇਂਦ ਛੇਕ 'ਚ ਡਿੱਗੀ, ਗੋਲਫਰ ਨੇ ਮਨਾਈ ਖੁਸ਼ੀ

Golfer earns Rs 8 crore from a fly

ਨਵੀਂ ਦਿੱਲੀ : ਗੋਲਫ ਦੀ ਖੇਡ ਹਮੇਸ਼ਾ ਆਪਣੀ ਤਕਨੀਕ, ਮਿਹਨਤ ਅਤੇ ਰਣਨੀਤੀ ਲਈ ਜਾਣੀ ਜਾਂਦੀ ਹੈ। ਪਰ ਹਾਲ ਹੀ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿਸਨੇ ਖੇਡ ਜਗਤ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇੱਕ ਛੋਟੀ ਜਿਹੀ ਮੱਖੀ ਨੇ ਗੋਲਫਰ ਦੀ ਕਿਸਮਤ ਬਦਲ ਦਿੱਤੀ ਅਤੇ ਨਾ ਸਿਰਫ ਉਸਨੂੰ ਮੈਚ ਜਿੱਤਾਇਆ, ਸਗੋਂ ਉਸਨੂੰ 8 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤਾਈ।

ਮੈਚ ਦੌਰਾਨ ਇੱਕ ਗੋਲਫਰ ਨੇ ਸ਼ਾਟ ਮਾਰਿਆ, ਪਰ ਗੇਂਦ ਛੇਕ ਤੋਂ ਕੁਝ ਇੰਚ ਦੂਰ ਰੁਕ ਗਈ। ਦਰਸ਼ਕਾਂ ਅਤੇ ਖਿਡਾਰੀਆਂ ਨੇ ਮੰਨ ਲਿਆ ਸੀ ਕਿ ਹੁਣ ਗੇਂਦ ਬਾਹਰ ਹੀ ਰਹੇਗੀ। ਫਿਰ ਅਚਾਨਕ ਇੱਕ ਮੱਖੀ ਆਈ ਅਤੇ ਗੇਂਦ ’ਤੇ ਬੈਠ ਗਈ। ਮੱਖੀ ਦੇ ਹਲਕੇ ਭਾਰ ਅਤੇ ਗਤੀ ਕਾਰਨ ਗੇਂਦ ਹੌਲੀ-ਹੌਲੀ ਖਿਸਕਣ ਲੱਗੀ ਅਤੇ ਸਿੱਧੀ ਛੇਕ ਵਿੱਚ ਡਿੱਗ ਗਈ। ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਗੋਲਫਰ ਵੀ ਨਿਰਾਸ਼ ਹੋਇਆ, ਪਰ ਨਿਯਮਾਂ ਅਨੁਸਾਰ ਗੇਂਦ ਛੇਕ ਵਿੱਚ ਸੀ, ਅਤੇ ਇਸਨੂੰ ਸਕੋਰ ਵਿੱਚ ਸ਼ਾਮਲ ਕਰ ਲਿਆ ਗਿਆ, ਜਿਸ ਤੋਂ ਬਾਅਦ ਉਸ ਗੋਲਫਰ ਦੀ ਕਿਸਮਤ ਬਦਲ ਗਈ ਅਤੇ ਗੋਲਫਰ ਖੁਸ਼ੀ ਨਾਲ ਜਸ਼ਨ ਮਨਾਉਣ ਲੱਗ ਪਿਆ। ਇਸ ਅਸਾਧਾਰਨ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਗਿਆ।

ਲੋਕ ਇਸਨੂੰ ਕਿਸਮਤ ਦਾ ਚਮਤਕਾਰ ਕਹਿ ਰਹੇ ਹਨ। ਕੁਝ ਲੋਕਾਂ ਨੇ ਮਜ਼ਾਕ ਕੀਤਾ ਕਿ ਮੱਖੀ ਨੂੰ ਵੀ ਇਨਾਮ ਦਾ ਹਿੱਸਾ ਮਿਲਣਾ ਚਾਹੀਦਾ ਹੈ, ਕਿਉਂਕਿ ਇਸ ਕਾਰਨ ਹੀ ਗੋਲਫਰ ਜੇਤੂ ਬਣਿਆ। ਜਦਕਿ ਇਸ ਵੀਡੀਓ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਹੋ ਸਕੀ। ਇਸ ਵੀਡੀਓ ਨੂੰ ਸ਼ੋਸਲ ਮੀਡੀਆ ’ਤੇ @ashfaque80035 ਨਾਮ ਦੇ ਯੂਜਰ ਵੱਲੋਂ ਸ਼ੇਅਰ ਕੀਤਾ ਗਿਆ ਸੀ ਇਸ ਵੀਡੀਓ ਨੂੰ ਢਾਈ ਲੱਖ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ।