ਰੈਸਟੋਰੈਂਟ ਵਾਲਿਆਂ ਨੇ ਸੇਲ ਵਧਾਉਣ ਲਈ ਰੱਖੀਆਂ ਕੁੜੀਆਂ, ਮੁੰਡਿਆਂ ਨੂੰ ਲੈ ਕੇ ਝਾਂਸੇ 'ਚ ਕਰਵਾਉਂਦੀਆਂ ਸੀ ਖਰਚਾ
ਬਿੱਲ ਵਿਚੋਂ ਲੈਦੀਆਂ ਸਨ 20 ਫੀਸਦ ਹਿੱਸਾ
ਨਵੀਂ ਦਿੱਲੀ: ਸੋਸ਼ਲ ਮੀਡੀਆ ਇਨਫਲੂਲੇਂਸਰ ਨੇ ਟਵੀਟਰ ਉੱਤੇ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨਫਲੂਲੇਂਸਰ ਨਲਿਨੀ ਓਨਗਰ ਨੇ ਆਪਣੇ ਟਵੀਟਰ ਉੱਤੇ ਲਿਖਿਆ ਹੈ ਕਿ "ਕੁਝ ਰੈਸਟੋਰੈਂਟ ਕਾਲਜ ਦੀਆਂ ਸਿੰਗਲ ਕੁੜੀਆਂ ਨੂੰ ਨੌਕਰੀ 'ਤੇ ਰੱਖ ਰਹੇ ਹਨ, ਉਨ੍ਹਾਂ ਨੂੰ ਟਿੰਡਰ ਪ੍ਰੋਫਾਈਲ ਬਣਾਉਣ, ਮੁੰਡਿਆਂ ਨੂੰ ਰੈਸਟੋਰੈਂਟ ਵਿੱਚ ਡੇਟ 'ਤੇ ਲਿਆਉਣ, ਖਾਣ-ਪੀਣ 'ਤੇ ਜ਼ਿਆਦਾ ਖਰਚ ਕਰਨ ਲਈ ਉਤਸ਼ਾਹਿਤ ਕਰਨ ਲਈ ਕਹਿ ਰਹੇ ਹਨ, ਅਤੇ ਬਦਲੇ ਵਿੱਚ, ਕੁੜੀਆਂ ਨੂੰ ਕੁੱਲ ਬਿੱਲ ਦਾ 20% ਮਿਲਦਾ ਹੈ।"
ਇਨਫਲੂਲੇਂਸਰ ਨਲਿਨੀ ਓਨਗਰ ਨੇ ਦੱਸਿਆ ਹੈ ਕਿ ਕੁਝ ਹੋਟਲ ਜਿਹੇ ਹਨ ਜੋ ਕਾਲਜ ਦੀਆਂ ਕੁੜੀਆਂ ਨੂੰ ਜਾਬ ਉੱਤੇ ਰੱਖਦੀਆ ਹਨ ਅਤੇ ਉਹ ਘੱਟ ਤਨਖਾਹ ਉੱਤੇ ਵੀ ਕੰਮ ਕਰਦੇ ਹਨ। ਹੋਟਲ ਬਾਰੇ ਕੁੜੀ ਨੂੰ ਰੁਪਇਆ ਦਾ ਲਾਲਚ ਦੇ ਕੇ ਉਸ ਨੂੰ ਕਹਿੰਦੇ ਹਨ ਕਿ ਤੁਸੀ ਟਿੰਡਰ ਐਪ ਉੱਤੇ ਪ੍ਰੋਫਾਈਲ ਬਣਾਓ ਅਤੇ ਮੁੰਡਿਆ ਨੂੰ ਲਵ ਦਾ ਝਾਂਸਾ ਦੇ ਕੇ ਹੋਟਲ ਲੈ ਕੇ ਆਓ। ਫਿਰ ਹੋਟਲ ਵਾਲੇ ਜਿਆਦਾ ਬਿੱਲ ਬਣਾਉਦੇ ਹਨ ਜਿਸ ਵਿਚੋਂ 20 ਫੀਸਦ ਕੁੜੀ ਨੂੰ ਦਿਤੇ ਜਾਂਦੇ ਹਨ।
ਰੋਜ਼ਾਨਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀ ਕਰਦਾ ਹੈ ਅਤੇ ਨਾ ਹੀ ਇਹ ਸਥਾਨ ਦੀ ਕੋਈ ਪੁਸ਼ਟੀ ਕਰਦਾ ਹੈ। ਇਹ ਮਾਮਲਾ ਬੜਾ ਖੌਫ਼ਨਾਕ ਹੈ ਕਿ ਹੋਟਲ ਵਾਲੇ ਕਿਵੇ ਭੋਲੇ-ਭਾਲੀਆ ਨੂੰ ਕੁੜੀਆਂ ਨੂੰ ਬੁਲਾਉਦੇ ਹਨ ਫਿਰ ਟਿੰਡਰ ਉੱਤੇ ਪ੍ਰੋਫਾਈਲ ਦੌਰਾਨ ਮੁੰਡਿਆਂ ਨੂੰ ਮਹਿੰਗੇ ਹੋਟਲ ਲੈ ਕੇ ਆਉਂਦੀਆ ਹਨ ਅਤੇ ਹੋਟਲ ਵਾਲੇ ਬਿੱਲ ਵਿਚੋਂ ਰੁਪਏ 20 ਫੀਸਦ ਬਿੱਲ ਦਿੰਦੀਆਂ ਸਨ।