ਬਾਰਾਮੂਲਾ ਦੇ ਸੋਪੋਰ ਇਲਾਕੇ ਵਿਚ ਫੌਜ ਵਲੋਂ ਵੱਡੀ ਕਾਰਵਾਈ, ਮੁਕਾਬਲੇ ਵਿਚ 2 ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜਿਲ੍ਹੇ ਵਿਚ ਫੌਜ ਦੀ ਰਾਸ਼ਟਰੀ ਰਾਇਫਲਸ ਨੇ ਕਰੀਬ 8 ਘੰਟੇ ਤੱਕ ਚਲੇ ਇੱਕ ਆਪਰੇਸ਼ਨ

Indian Military

ਸ੍ਰੀਨਗਰ :  ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜਿਲ੍ਹੇ ਵਿਚ ਫੌਜ ਦੀ ਰਾਸ਼ਟਰੀ ਰਾਇਫਲਸ ਨੇ ਕਰੀਬ 8 ਘੰਟੇ ਤੱਕ ਚਲੇ ਇੱਕ ਆਪਰੇਸ਼ਨ ਵਿੱਚ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਵਲੋਂ ਮੁੱਠਭੇੜ ਦੀ ਇਹ ਘਟਨਾ ਬਾਰਾਮੁਲਾ ਦੇ ਸੋਪੋਰ ਇਲਾਕੇ ਵਿਚ ਸਥਿਤ ਟੁੱਜਰ ਪਿੰਡ ਵਿਚ ਹੋਈ ਹੈ। ਮੰਗਲਵਾਰ ਸਵੇਰ ਤੋਂ ਜਾਰੀ ਇਸ ਆਪਰੇਸ਼ਨ ਵਿਚ ਹੁਣ ਤੱਕ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ ਅਤੇ ਫੌਜ ਦੀ ਕਾਰਵਾਈ ਹੁਣ ਵੀ ਜਾਰੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਫੌਜ ਨੂੰ ਮੰਗਲਵਾਰ ਦੇਰ ਰਾਤ ਟੁੱਜਰ ਪਿੰਡ ਵਿਚ 2-3 ਅਤਿਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਸੂਚਨਾ  ਤੋਂ ਬਾਅਦ ਫੌਜ ਦੀ 22 ਰਾਸ਼ਟਰੀ ਰਾਇਫਲਸ, ਜੰਮੂ-ਕਸ਼ਮੀਰ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲਾਂ ਦੇ ਜਵਾਨਾਂ ਨੇ ਇਲਾਕੇ ਵਿਚ ਸਰਚ ਆਪਰੇਸ਼ਨ ਸ਼ੁਰੂ ਕੀਤਾ। ਇਸ ਆਪਰੇਸ਼ਨ ਦੇ ਦੌਰਾਨ ਮੰਗਲਵਾਰ ਸਵੇਰੇ ਇਲਾਕੇ ਵਿਚ ਲੁਕੇ ਅਤਿਵਾਦੀਆਂ ਨੇ ਜਵਾਨਾਂ ਉੱਤੇ ਫਾਇਰਿੰਗ ਸ਼ੁਰੂ ਕਰ, ਭੱਜਣ ਦੀ ਕੋਸ਼ਿਸ਼ ਕੀਤੀ।

ਉਥੇ ਹੀ ਇਸ ਗੋਲੀਬਾਰੀ ਤੋਂ ਬਾਅਦ ਮੌਕੇ ‘ਤੇ ਮੌਜੂਦ ਜਵਾਨਾਂ ਨੇ ਵੀ ਅਤਿਵਾਦੀਆਂ ਦੀ ਘੇਰਾਬੰਦੀ ਕਰ, ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਨਾਂ ਵੱਲੋਂ ਹੀ ਕਾਫ਼ੀ ਦੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਹਾਲਾਂਕਿ ਕਰੀਬ 8 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਫੌਜ ਨੇ ਮੁੱਠਭੇੜ ਵਿਚ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ। ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਅਤਿਵਾਦੀ ਲਸ਼ਕਰ-ਏ-ਤਇਬਾ ਨਾਲ ਜੁੜੇ ਹੋਏ ਸਨ, ਹਾਲਾਂ ਕਿ ਹੁਣ ਤੱਕ ਫੌਜ ਵਲੋਂ ਇਸ ਸੰਬੰਧ ਵਿਚ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਉਥੇ ਹੀ ਸੋਪੋਰ ਵਿਚ ਜਾਰੀਆਪਰੇਸ਼ਨ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵਲੋਂ ਉੱਤਰੀ ਕਸ਼ਮੀਰ ਦੇ ਕਈਂ ਇਲਾਕੀਆਂ ਵਿਚ ਇੰਟਰਨੇਟ ਸੇਵਾਵਾਂ ਉੱਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ ਸੋਪੋਰ ਵਿਚ ਫੌਜ ਦੀ ਕਾਰਵਾਈ ਦੇ ਵਿਚ ਸਾਰੇ ਸਕੂਲਾਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਐਤਵਾਰ ਅਤੇ ਸੋਮਵਾਰ ਨੂੰ ਫੌਜ ਨੇ ਕੰਟਰੋਲ ਰੇਖਾ ਦੇ ਰਸਤੇ ਪਰਵੇਸ਼ ਕਰ ਰਹੇ ਪੰਜ ਅਤਿਵਾਦੀਆਂ ਨੂੰ ਕੁਪਵਾੜਾ ਦੇ ਤੰਗਧਾਰ ਸੈਕਟਰ ਵਿਚ ਮਾਰ ਮੁਕਾਇਆ। ਇਸ ਤੋਂ ਇਲਾਵਾ ਐਤਵਾਰ ਨੂੰ ਪੁਲਵਾਮਾ ਜਿਲ੍ਹੇ ਵਿਚ ਫੌਜ ਨੇ ਇਕ ਮੁੱਠਭੇੜ ਵਿਚ ਜੈਸ਼-ਏ-ਮੁਹੰਮਦ ਸੰਗਠਨ ਦੇ ਮੁਕਾਮੀ ਕਮਾਂਡਰ ਨੂੰ ਵੀ ਢੇਰ ਕਰ ਦਿੱਤਾ ਸੀ।