ਭਾਰੀ ਬਾਰਿਸ਼ ਕਾਰਨ ਪੰਜਾਬ ਵਿਚ ਰੈੱਡ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਤਾਰ ਬਾਰਿਸ਼ ਨਾਲ ਉਤਰ ਭਾਰਤ ਦੇ ਪਹਾੜੀ ਰਾਜਾਂ ਵਿਚ ਅਚਾਨਕ ਹੜ੍ਹ ਅਤੇ ਤੂਫ਼ਾਨ

Weather Report

ਨਵੀਂ ਦਿੱਲੀ :  ਲਗਾਤਾਰ ਬਾਰਿਸ਼ ਨਾਲ ਉਤਰ ਭਾਰਤ ਦੇ ਪਹਾੜੀ ਰਾਜਾਂ ਵਿਚ ਅਚਾਨਕ ਹੜ੍ਹ ਅਤੇ ਤੂਫ਼ਾਨ ਕਾਰਨ ਜੰਮੂ ਕਸ਼ਮੀਰ,  ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਸੋਮਵਾਰ ਨੂੰ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ, ਪੰਜਾਬ ਵਿਚ ਭਾਰੀ ਮੀਂਹ ਦੇ ਮੱਦੇਨਜਰ ਪੰਜਾਬ ਵਿਚ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ ( ਬੀਬੀਐਮਬੀ ) ਨੇ ਪੰਜਾਬ ਲਈ ਸੰਦੇਸ਼ ਜ਼ਾਰੀ ਕੀਤੇ ਹਨ ਕਿ ਬਿਆਸ ਨਦੀ ਵਿਚ ਪਾਣੀ ਲਗਾਤਾਰ ਬਾਰਿਸ਼ ਨਾਲ ਜਲਸਤਰ ਵੱਧ ਜਾਣ ਦੇ ਕਾਰਨ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ। ਪੰਜਾਬ ਵਿਚ ਮੰਗਲਵਾਰ ਨੂੰ ਵੀ ਸਿੱਖਿਅਕ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜੰਮੂ ਕਸ਼ਮੀਰ ਦੇ ਡੋਡੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਸਥਾਨਾਂ ਉਤੇ ਸਕੂਲ ਬੰਦ ਰਹੇ। ਭਾਰੀ ਮੀਂਹ ਦੇ ਚਲਦੇ ਤੂਫ਼ਾਨ ਨਾਲ ਘਟਨਾਵਾਂ ਹੋਈਆਂ ਹਨ ਜਿਨ੍ਹਾਂ  ਦੇ ਕਾਰਨ ਬਦਰੀਨਾਥ, ਕੇਦਾਰਨਾਥ ਅਤੇ ਯਮੁਨੋਤਰੀ ਜਾਣ ਦੇ ਰਸਤੇ ਬੰਦ ਕੀਤੇ ਗਏ ਹਨ, ਅਤੇ ਚਾਰਧਾਮ ਯਾਤਰਾ ਵੀ ਪ੍ਰਭਾਵਿਤ ਹੋਈ  ਹੈ, ਭਾਰੀ ਮੀਂਹ ਤੋਂ ਬਾਅਦ ਜਲਥਲ ਹੋਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਵੀ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰੀ ਮੀਂਹ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਜਿਲਾ ਪ੍ਰਸ਼ਾਸਨਾਂ ਨੂੰ ਕਿਸੇ ਵੀ ਨਾਪਸੰਦ ਹਾਲਤ ਤੋਂ ਬਚਨ ਲਈ ਚੋਕਸੀ ਵਰਤਣ ਲਈ ਕਿਹਾ ਹੈ। ਖੇਤੀਬਾੜੀ ਮਾਹਿਰਾਂ ਨੇ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਭਾਰੀ ਮੀਂਹ ਤੋਂ ਪੱਕੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਅਤੇ ਖੇਤਾਂ ਵਿਚ ਪਾਣੀ ਭਰ ਸਕਦਾ ਹੈ।

ਹਰਿਆਣੇ ਦੇ ਅੰਬਾਲੇ ਸ਼ਹਿਰ ਵਿਚ ਭਾਰੀ ਮੀਂਹ ਦੇ ਕਾਰਨ ਘਰ ਦੀ ਛੱਤ ਡਿੱਗਣ ਨਾਲ 45 ਸਾਲਾ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਉਤਰਾਖੰਡ ਵਿਚ ਕਿਤੇ-ਕਿਤੇ ਖਾਸ ਤੌਰ 'ਤੇ ਦੇਹਰਾਦੂਨ, ਉੱਤਰਕਾਸ਼ੀ, ਚਮੋਲੀ, ਰੂਦਰਪ੍ਰਯਾਗ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਦਾ ਅਨੁਮਾਨ ਵਿਅਕਤ ਕੀਤਾ ਹੈ। ਹਿਮਾਚਲ ਪ੍ਰਦੇਸ਼ ਵਿਚ ਮੂਸਲੇਧਾਰ ਮੀਂਹ ਤੋਂ ਕੁੱਲੂ,  ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿਚ ਵੱਖ-ਵੱਖ ਘਟਨਾਵਾਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਕੁੱਲੂ ਜਿਲ੍ਹੇ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਰਾਜਸਥਾਨ ਵਿਚ ਪਿਛਲੇ 24 ਘੰਟੇ ਵਿਚ ਭਾਰੀ ਤੋਂ ਮੱਧ ਪੱਧਰ ਦੀ ਬਾਰਿਸ਼ ਦਰਜ ਵੀ ਕੀਤੀ ਗਈ ਹੈ।

ਜੰਮੂ ਕਸ਼ਮੀਰ ਦੇ ਡੋਡੇ ਜਿਲ੍ਹੇ ਵਿਚ ਤੂਫ਼ਾਨ ਦੀ ਲਪੇਟ ਵਿਚ ਆਉਣ ਨਾਲ ਤਿੰਨ ਨਬਾਲਿਗ ਸਮੇਤ ਇਕ ਹੀ ਪਰਿਵਾਰ  ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਠੁਆ ਜਿਲ੍ਹੇ ਵਿਚ ਅਚਾਨਕ ਆਏ ਹੜ੍ਹ ਵਿਚ ਫਸੇ 29 ਲੋਕਾਂ ਨੂੰ ਬਚਾਇਆ ਗਿਆ, ਡੋਡਾ ਅਤੇ ਜੰਮੂ ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ,  ‘‘ਕਠੁਆ ਜਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਤ ਭਰ ਚਲੇ ਅਭਿਆਸ ਵਿਚ ਛੇ ਔਰਤਾਂ ਅਤੇ 10 ਬੱਚਿਆਂ ਸਮੇਤ ਕੁਲ 29 ਲੋਕਾਂ ਨੂੰ ਬਚਾਇਆ ਗਿਆ। ਭਾਰੀ ਬਾਰਿਸ਼ ਨਾਲ ਉੱਤਰ ਭਾਰਤ ਵਿਚ 11 ਲੋਕਾਂ ਦੀ ਮੌਤ ਹੋ ਗਈ।

ਪੰਜਾਬ ਵਿੱਚ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਪੰਜਾਬ ਵਿਚ ਅੱਜ ਸਕੂਲ ਕਾਲਜ ਬੰਦ ਰਹਿਣਗੇ। ਲਗਾਤਾਰ ਬਾਰਿਸ਼ ਨਾਲ  ਉੱਤਰ ਭਾਰਤ  ਦੇ ਪਹਾੜੀ ਰਾਜਾਂ ਵਿੱਚ ਅਚਾਨਕ ਹੜ੍ਹ ਅਤੇ ਤੂਫ਼ਾਨ ਦੇ ਕਾਰਨ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਸੋਮਵਾਰ ਨੂੰ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ, ਪੰਜਾਬ ਵਿਚ ਭਾਰੀ ਮੀਂਹ  ਦੇ ਮੱਦੇਨਜਰ ਪੰਜਾਬ ਵਿਚ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ ( ਬੀਬੀਏਮਬੀ ) ਨੇ ਪੰਜਾਬ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਲਗਾਤਾਰ ਬਾਰਿਸ਼ ਦਾ ਕਾਰਨ ਬਿਆਸ ਨਦੀ ਵਿਚ ਪਾਣੀ ਜਲਸਤਰ ਵੱਧ ਜਾਣ ਕਾਰਨ ਪੋਂਗ ਬੰਨ੍ਹ ਪਾਣੀ ਛੱਡਿਆ ਜਾਵੇਗਾ।

ਪੰਜਾਬ ਵਿਚ ਮੰਗਲਵਾਰ ਨੂੰ ਵੀ ਸਿੱਖਿਅਕ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜੰਮੂ ਕਸ਼ਮੀਰ ਦੇ ਡੋਡੇ ਅਤੇ ਹਿਮਾਚਲ ਪ੍ਰਦੇਸ਼  ਦੇ ਜਿਆਦਾਤਰ ਸਥਾਨਾਂ ਉਤੇ ਸਕੂਲ ਬੰਦ ਰਹੇ ਭਾਰੀ ਮੀਂਹ ਦੇ ਚਲਦੇ ਤੂਫ਼ਾਨ ਦੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਦੇ ਕਾਰਨ ਬਦਰੀਨਾਥ ,  ਕੇਦਾਰਨਾਥ ਅਤੇ ਯਮੁਨੋਤਰੀ ਜਾਣ ਦੇ ਰਸਤੇ ਰੁਕੇ ਹੋਏ ਹਨ ਅਤੇ ਚਾਰਧਾਮ ਯਾਤਰਾ ਵੀ ਪ੍ਰਭਾਵਿਤ ਹੋਈ ਹੈ ਭਾਰੀ ਮੀਂਹ  ਦੇ ਬਾਅਦ ਜਲਥਲ ਹੋਣ ਨਾਲ ਰਾਸ਼ਟਰੀ ਰਾਜਧਾਨੀ ਵਿਚ ਵੀ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰੀ ਬਾਰਿਸ਼ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਜਿਲ੍ਹਾ ਪ੍ਰਸ਼ਾਸਨਾਂ ਨੂੰ ਕੋਈ ਵੀ ਨਜ਼ਰਅੰਦਾਗੀ ਕਰਨ ਤੋਂ ਬਚਣ ਲਈ ਚੋਕਸ ਰਹਿਣ ਲਈ ਕਿਹਾ ਹੈ।

ਖੇਤੀਬਾੜੀ ਵਿਸ਼ੇਸ਼ਾਕਾਰਾਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿਚ ਭਾਰੀ ਬਾਰਿਸ਼ ਨਾਲ ਪੱਕੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਖੇਤਾਂ ਵਿਚ ਪਾਣੀ ਵੀ ਭਰ ਸਕਦਾ ਹੈ। ਹਰਿਆਣਾ ਦੇ ਅੰਬਾਲਾ ਸ਼ਹਿਰ ਵਿਚ ਭਾਰੀ ਬਾਰਿਸ਼  ਦੇ ਕਾਰਨ ਘਰ ਦੀ ਛੱਤ ਡਿੱਗਣ ਨਾਲ 45 ਸਾਲਾ ਦੇ ਵਿਅਕਤੀ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਉਤਰਾਖੰਡ ਵਿਚ ਕਿਤੇ-ਕਿਤੇ ਖਾਸ ਤੌਰ 'ਤੇ ਦੇਹਰਾਦੂਨ , ਉੱਤਰਕਾਸ਼ੀ, ਚਮੋਲੀ, ਰੂਦਰਪ੍ਰਯਾਗ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਜਿਲ੍ਹਿਆਂ ਵਿਚ ਅਗਲੇ 24 ਘੰਟਿਆਂ ਵਿਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਵਿਅਕਤ ਲਗਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਮੂਸਲੇਧਾਰ ਬਾਰਿਸ਼ ਨਾਲ ਕੁੱਲੂ, ਕਾਂਗੜਾ ਅਤੇ ਚੰਬਾ ਜਿਲ੍ਹੇ ਵਿਚ ਵੱਖ-ਵੱਖ ਘਟਨਾਵਾਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਕੁੱਲੂ ਜਿਲ੍ਹੇ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਉੱਤੇ ਅਗਲੇ ਦੋ ਦਿਨ ਭਾਰੀ, ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ, ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਵਿਚ ਪਿਛਲੇ 24 ਘੰਟਿਆਂ ਵਿਚ ਭਾਰੀ ਤੋਂ ਮੱਧ ਪੱਧਰ ਦੀ ਬਾਰਿਸ਼  ਦਾ ਅਨੁਮਾਨ ਲਗਾਇਆ ਗਿਆ ਹੈ।  ਜੰਮੂ ਕਸ਼ਮੀਰ ਦੇ ਡੋਡੇ ਜਿਲ੍ਹੇ ਵਿਚ ਤੂਫ਼ਾਨ ਦੀ ਲਪੇਟ ਵਿਚ ਆਉਣ ਨਾਲ ਤਿੰਨ ਨਬਾਲਿਗਾਂ ਸਮੇਤ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਠੁਆ ਜ਼ਿਲ੍ਹੇ ਵਿਚ ਅਚਾਨਕ ਆਏ ਹੜ੍ਹ ਵਿਚ ਫਸੇ 29 ਲੋਕਾਂ ਨੂੰ ਬਚਾਇਆ ਗਿਆ ਹੈ। ਡੋਡਾ ਅਤੇ ਜੰਮੂ ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਪਲੀਸ ਦੇ ਇਕ ਅਧਿਕਾਰੀ ਨੇ ਦੱਸਿਆ ,ਕਠੁਆ ਜਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਤ ਭਰ ਚਲੇ ਅਭਿਆਨ ਵਿਚ ਛੇ ਔਰਤਾਂ ਅਤੇ 10 ਬੱਚਿਆਂ ਸਮੇਤ ਕੁੱਲ 29 ਲੋਕਾਂ ਨੂੰ ਬਚਾਇਆ ਗਿਆ।