ਹੁਣ ਟਿਕ ਟਾਕ ਐਪ 'ਤੇ ਵੀ ਹੋਵੇਗੀ ਅਸਦੁਦੀਨ ਓਵੈਸੀ ਦੀ ਪਾਰਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਦੇ ਅਧਿਕਾਰਕ ਅਕਾਊਂਟ 'ਤੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਫਾਲਵਰ ਹਨ ਅਤੇ ਇਸ ਦੇ ਲਗਭਗ 75 ਵੀਡੀਓਜ਼ ਨੂੰ 60 ਹਜ਼ਾਰ ਤੋਂ ਜ਼ਿਆਦਾ ਵਾਰ ਪਸੰਦ ਕੀਤਾ ਗਿਆ ਹੈ।

Asaduddin Owaisi

ਨਵੀਂ ਦਿੱਲੀ- ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਦੀ ਪਾਰਟੀ ਨੇ ਸ਼ੋਸ਼ਲ ਮੀਡੀਆ ਦੀ ਐਪ ਟਿਕਟਾਕ 'ਤੇ ਆਪਣਾ ਆਫੀਸ਼ੀਅਲ ਅਕਾਊਟ ਬਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦਾ ਮਕਸਦ ਟਿਕਟਾਕ ਦੇ ਮਾਧਿਅਮ ਨਾਲ ਨੌਜਵਾਨ ਪੀੜ੍ਹੀ ਨਾਲ ਜੁੜਨਾ ਹੈ।

ਦੱਸ ਦਈਏ ਕਿ ਭਾਰਤ ਵਿਚ ਕਰੀਬ 20 ਕਰੋੜ ਟਿਕਟਾਕ ਯੂਜ਼ਰਸ ਹਨ। ਪਾਰਟੀ ਦੇ ਅਧਿਕਾਰਕ ਅਕਾਊਂਟ 'ਤੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਫਾਲਵਰ ਹਨ ਅਤੇ ਇਸ ਦੇ ਲਗਭਗ 75 ਵੀਡੀਓਜ਼ ਨੂੰ 60 ਹਜ਼ਾਰ ਤੋਂ ਜ਼ਿਆਦਾ ਵਾਰ ਪਸੰਦ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਏਆਈਐਮਆਈਐਮ ਦੀ ਯੋਜਨਾ ਟਿਕਟਾਕ ਦੇ ਜ਼ਰੀਏ ਭਾਰਤ ਵਿਚ ਨੌਜਵਾਨ ਇੰਟਰਨੈੱਟ ਯੂਜ਼ਰਸ ਤੱਕ ਪਹੁੰਚਣਾ ਹੈ।

ਹੁਣ ਦੇ ਸਮੇਂ ਵਿਚ ਟਿਕਟਾਕ 'ਤੇ ਭਾਰਤ ਵਿਚ 200 ਮਿਲੀਅਨ ਤੋਂ ਜ਼ਿਆਦਾ ਹੈ ਅਤੇ 2019 ਦੀ ਪਹਿਲੀ ਤਿਮਾਹੀ ਵਿਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਸ਼ੋਸ਼ਲ ਮੀਡੀਆ  ਐਪਲੀਕੇਸ਼ਨ ਦੇ ਰੂਪ ਵਿਚ ਇਸ ਨੇ ਫੇਸਬੁੱਕ ਨੂੰ ਵੀ ਪਛਾੜ ਦਿੱਤਾ ਹੈ। ਅਜਿਹ ਵਿਚ ਟਿਕਟਾਕ ਦੀ ਅਹਿਮੀਅਤ ਨੂੰ ਸਮਝਿਆ ਜਾ ਸਕਦਾ ਹੈ। ਅਸਦੁਦੀਨ ਓਵੈਸੀ ਦੀ ਪਾਰਟੀ ਦਾ ਦਾਅਵਾ ਹੈ ਕਿ ਉਸ ਦੀ ਪਾਰਟੀ ਸ਼ੋਸ਼ਲ ਮੀਡੀਆ ਐਪ ਟਿਕਟਾਕ ਤੇ ਅਧਿਕਾਰਕ ਅਕਾਊਂਟ ਵਾਲੀ ਪਹਿਲੀ ਪਾਰਟੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।