'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕੱਲ੍ਹ ਦਾ ਪੰਜਾਬ ਦੌਰਾ ਰੱਦ
ਇਹ ਦੌਰਾ ਕਿਉਂ ਰੱਦ ਹੋਇਆ ਹੈ ਇਸ ਬਾਰੇ ਅਜੇ ਕੁੱਝ ਪਤਾ ਨਹੀਂ ਲੱਗਾ।
Arvind Kejriwal 
 		 		
ਨਵੀਂ ਦਿੱਲੀ - 'ਆਮ ਆਦਮੀ ਪਾਰਟੀ' (ਆਪ) ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੱਲ੍ਹ ਪੰਜਾਬ ਆਉਣ ਦਾ ਦੌਰਾ ਰੱਦ ਹੋ ਗਿਆ ਹੈ ਪਰ ਇਹ ਦੌਰਾ ਕਿਸ ਕਾਰਨ ਕਰ ਕੇ ਰੱਦ ਹੋਇਆ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਕਿ ਅੱਜ ਸਵੇਰੇ ਹੀ ਇਹ ਖ਼ਬਰ ਸਾਹਮਣੇ ਆਈ ਸੀ ਕਿ ਅਰਵਿੰਦ ਕੇਜਰੀਵਾਲ ਕੱਲ੍ਹ ਐਤਵਾਰ ਨੂੰ ਪੰਜਾਬ ਪਹੁੰਚ ਰਹੇ ਹਨ ਤੇ ਉਹ ਕਈ ਵੱਡੇ ਐਲਾਨ ਕਰ ਸਕਦੇ ਹਨ। ਖ਼ਬਰ ਇਹ ਵੀ ਸਾਹਮਣੇ ਆਈ ਸੀ ਕਿ ਅਦਾਕਾਰ ਸੋਨੀਆ ਮਾਨ ਵੀ ਕੱਲ੍ਹ ਆਪ 'ਚ ਸਾਮਲ ਹੋ ਸਕਦੀ ਸੀ ਪਰ ਹੁਣ ਅਰਵਿੰਦਰ ਕੇਜਰੀਵਾਲ ਦਾ ਦੌਰਾ ਰੱਦ ਹੋ ਗਿਆ ਹੈ ਪਰ ਇਹ ਦੌਰਾ ਕਿਉਂ ਰੱਦ ਹੋਇਆ ਹੈ ਇਸ ਬਾਰੇ ਅਜੇ ਕੁੱਝ ਪਤਾ ਨਹੀਂ ਲੱਗਾ।