ਬੰਗਲੁਰੂ ਵਿਚ ਭਲਕੇ ਬੰਦ ਰਹਿਣਗੇ ਨਿੱਜੀ ਸਕੂਲ; ਸਿੱਖਿਆ ਵਿਭਾਗ ਨੇ ਕੀਤਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ ਇਹ ਸਪੱਸ਼ਟ ਨਹੀਂ ਸੀ ਕਿ ਸ਼ਹਿਰ ਦੇ ਸਕੂਲ ਬੰਦ ਰਹਿਣਗੇ ਜਾਂ ਨਹੀਂ ਪਰ ਹੁਣ ਖ਼ਬਰ ਮਿਲੀ ਹੈ ਕਿ ਸਕੂਲ ਬੰਦ ਰਹਿਣਗੇ।

Private schools in Bengaluru to remain closed tomorrow due to this reason

 

ਬੰਗਲੁਰੂ: ਕਰਨਾਟਕਾ ਦੇ ਬੰਗਲੁਰੂ ਵਿਚ ਭਲਕੇ ਯਾਨੀ 26 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਸਾਰੇ ਨਿੱਜੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ ਤਮਿਲਨਾਡੂ ਨੂੰ 5000 ਕਿਊਸਿਕ ਪਾਣੀ ਛੱਡਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਦੇ ਵਿਰੋਧ ਵਿਚ ਸੰਗਠਨਾਂ ਅਤੇ ਵਰਕਰਾਂ ਵਲੋਂ 26 ਸਤੰਬਰ ਨੂੰ ਬੰਗਲੁਰੂ ਬੰਦ ਦਾ ਸੱਦਾ ਦਿਤਾ ਗਿਆ ਸੀ। ਪਹਿਲਾਂ ਇਹ ਸਪੱਸ਼ਟ ਨਹੀਂ ਸੀ ਕਿ ਸ਼ਹਿਰ ਦੇ ਸਕੂਲ ਬੰਦ ਰਹਿਣਗੇ ਜਾਂ ਨਹੀਂ ਪਰ ਹੁਣ ਖ਼ਬਰ ਮਿਲੀ ਹੈ ਕਿ ਸਕੂਲ ਬੰਦ ਰਹਿਣਗੇ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ

ਖ਼ਬਰਾਂ ਅਨੁਸਾਰ ਇਸ ਦੌਰਾਨ ਸ਼ਹਿਰ ਵਿਚ ਹਸਪਤਾਲ, ਨਰਸਿੰਗ ਹੋਮ, ਫਾਰਮੇਸੀ, ਸਰਕਾਰੀ ਦਫ਼ਤਰ, ਬੈਂਕ ਅਤੇ ਮੈਟਰੋ ਖੁੱਲ੍ਹੇ ਰਹਿਣਗੇ। ਵਪਾਰਕ ਅਦਾਰੇ, ਮਾਲ, ਉਦਯੋਗ, ਆਨਲਾਈਨ ਟੈਕਸੀਆਂ, ਕੈਬ, ਬਾਈਕ ਸੇਵਾਵਾਂ, ਆਟੋਰਿਕਸ਼ਾ, ਪ੍ਰਾਈਵੇਟ ਟਰਾਂਸਪੋਰਟ, ਸਟ੍ਰੀਟ ਵਿਕਰੇਤਾ, ਹੋਟਲ, ਰੈਸਟੋਰੈਂਟ, ਥੀਏਟਰ, ਮਲਟੀਪਲੈਕਸ ਸੱਭ ਬੰਦ ਰਹਿਣ ਦੀ ਸੰਭਾਵਨਾ ਹੈ।