Ghaziabad News : ਡਾਸਨਾ ਜੇਲ੍ਹ 'ਚ ਲਟਕਦੀ ਮਿਲੀ ਕੈਦੀ ਦੀ ਲਾਸ਼ , ਨਾਬਾਲਗ ਨਾਲ ਰੇਪ ਦੇ ਮਾਮਲੇ 'ਚ ਸੀ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਇੰਚਾਰਜ ਅਤੇ ਡਾਸਨਾ ਜੇਲ੍ਹ ਪ੍ਰਸ਼ਾਸਨ ’ਤੇ ਗੰਭੀਰ ਆਰੋਪ ਲਾਏ

prisoner Suicide in Dasna jail

Ghaziabad News : ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਵਿੱਚ ਯੋਗਾ ਹਾਲ ਵਿੱਚ ਇੱਕ ਕੈਦੀ ਦੀ ਲਾਸ਼ ਲਟਕਦੀ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਹੈ ਕਿ ਕੈਦੀ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੈਦੀ 14 ਦਿਨ ਪਹਿਲਾਂ ਹਾਪੁੜ ਦੇ ਪਿਲਖੁਆ ਥਾਣੇ ਤੋਂ ਪੋਕਸੋ ਕੇਸ ਵਿੱਚ ਜੇਲ੍ਹ ਆਇਆ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਇੰਚਾਰਜ ਅਤੇ ਡਾਸਨਾ ਜੇਲ੍ਹ ਪ੍ਰਸ਼ਾਸਨ ’ਤੇ ਗੰਭੀਰ ਆਰੋਪ ਲਾਏ ਹਨ। ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਅਤ ਮੰਨੀ ਜਾਂਦੀ ਡਾਸਨਾ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਘਟਨਾ ਨੇ ਜੇਲ੍ਹ ਪ੍ਰਸ਼ਾਸਨ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਜੇਲ੍ਹ ਵਿੱਚ ਗਿਣਤੀ ਕਟਵਾਉਣ ਦੇ ਨਾਂ ’ਤੇ 5 ਹਜ਼ਾਰ ਰੁਪਏ ਦਿੱਤੇ ਗਏ ਪਰ ਉਸਦੀ ਗਿਣਤੀ ਨਹੀਂ ਕੱਟੀ ਗਈ ਸੀ।

ਡਾਸਨਾ ਜੇਲ 'ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਇਸ ਤੋਂ ਇਲਾਵਾ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸ਼ਿਵਮ ਨੇ ਪਿਲਖੁਵਾ ਥਾਣਾ ਖੇਤਰ ਦੇ ਛਿਜਰਸੀ ਚੌਕੀ ਦੇ ਸਬ-ਇੰਸਪੈਕਟਰ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਥਾਣਾ ਪਿਲਖੂਵਾ ਦੇ ਇੰਚਾਰਜ ’ਤੇ ਪੈਸੇ ਮੰਗਣ ਦਾ ਆਰੋਪ ਲਗਾਇਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ 

ਇਲਜ਼ਾਮ ਹੈ ਕਿ ਮਾਮਲੇ ਵਿੱਚ ਰਾਜ਼ੀਨਾਮਾ ਕਰਵਾਉਣ ਲਈ ਦਬਾਅ ਪਾਇਆ ਗਿਆ ਅਤੇ ਬਦਲੇ ਵਿੱਚ ਪੈਸਿਆਂ ਦੀ ਮੰਗ ਕੀਤੀ ਗਈ, ਪਰ ਪੈਸੇ ਨਾ ਮਿਲਣ ਕਾਰਨ ਸਮਝੌਤਾ ਨਹੀਂ ਹੋਇਆ। ਏਸੀਪੀ ਸਿਧਾਰਥ ਗੌਤਮ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।