ਰਾਜਕੁੰਦਰਾ ਨੇ ਧੋਖਾਧੜੀ ਦੇ 60 ਕਰੋੜ ਰੁਪਏ ’ਚੋਂ 15 ਕਰੋੜ ਰੁਪਏ ਸ਼ਿਲਪਾ ਸ਼ੈਟੀ ਦੇ ਖਾਤੇ ’ਚ ਕੀਤੇ ਸਨ ਟਰਾਂਸਫਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤਾ ਗਿਆ ਖੁਲਾਸਾ

Rajkundra transferred Rs 15 crore out of the Rs 60 crore fraud to Shilpa Shetty's account.

ਮੁੰਬਈ : ਮੁੁੰਬਈ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨਾਲ ਜੁੜੇ ਕਥਿਤ 60 ਕਰੋੜ ਰੁਪਏਦੀ ਧੋਖਾਧੜੀ ਮਾਮਲੇ ’ਚ ਨਵਾਂ ਖੁਲਾਸਾ ਕੀਤਾ ਹੈ। ਏਜੰਸੀ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ 60 ਕਰੋੜ ਰੁਪਇਆਂਵਿਚੋਂ15 ਕਰੋੜ ਰੁਪਏ ਸ਼ਿਲਪਾ ਸ਼ੈਟੀ ਦੀ ਕੰਪਨੀ ਦੇ ਬੈਂਕ ਅਕਾਊਂਟ ’ਚ ਟਰਾਂਸਫਰ ਕੀਤੇ ਹਨ। ਹੁਣ ਇਸ ਮਾਮਲੇ ’ਚ ਸ਼ਿਲਪਾ ਸ਼ੈਟੀ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਿਲਪਾ ਸ਼ੈਟੀ ਤੋਂ ਇੰਨੀ ਵੱਡੀ ਰਕਮ ਦੇ ਟਰਾਂਸਫਰ ਦਾ ਕਾਰਨ ਜਾਨਣਾ ਚਾਹੁੰਦੇ ਹਨ।

ਈਓਡਬਲਿਊ ਦੇ ਸੂਤਰਾਂ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਲਪਾ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣਾ ਹੈ ਕਿ ਇਹ ਕਿਸੇ ਇਸ਼ਤਿਹਹਾਰ ਜਾਂ ਵਪਾਰਕ ਖਰਚ ਨਾਲ ਜੁੜਿਆ ਸੀ। ਕਿਉਂਕਿ ਆਮ ਪ੍ਰਮੋਸ਼ਨ ਐਕਟੀਵਿਟੀ ’ਤੇ ਇੰਨਾ ਜ਼ਿਆਦਾ ਖਰਚਾ ਕਰਨਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਜਾਂਚ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਸ਼ਿਲਪਾ ਦੀ ਕੰਪਨੀ ਨੇ ਇੰਨੀ ਵੱਡੀ ਅਮਾਊਂਟ ਦਾ ਇਨਵਾਈਸ ਕਿਸ ਅਧਾਰ ’ਤੇ ਜਾਰੀ ਕੀਤਾ।

ਜਾਂਚ ਦੌਰਾਨ ਇਹ ਵੀ ਪਤਾ ਚਲਿਆ ਹੈ ਕਿ ਈਓਡਬਲਿਊ ਵੱਲੋਂ ਮੰਗੇ ਗਏ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾਏ। ਰੈਜੂਲਿਊਸ਼ਨ ਪਰਸਨੈਲਿਟੀ ਨੂੰ ਪਹਿਲਾਂ ਪੁੱਛਗਿੱਛ ਲਈ ਬੁੁਲਾਇਆ ਗਿਆ ਸੀ, ਪਰ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾਏ, ਜਿਸ ਕਾਰਨ ਜਾਂਚ ’ਚ ਦੇਰੀ ਹੋਈ ਹੈ।