ਅੰਸ਼ੂ ਪ੍ਰਕਾਸ਼ ਕੇਸ : ਸੀਐਮ ਕੇਜਰੀਵਾਲ ਅਤੇ ਸਿਸੋਦੀਆ ਸਮਤੇ ਦੋਸ਼ੀ ਆਪ ਵਿਧਾਇਕਾਂ ਨੂੰ ਜ਼ਮਾਨਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਇਕ ਅਦਾਲਤ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿਤੀ।

Arvind Kejriwal

ਨਵੀਂ ਦਿੱਲੀ, ( ਪੀਟੀਆਈ ) : ਚੀਫ ਸੱਕਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟ-ਮਾਰ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿਤੀ। ਕੇਜਰੀਵਾਲ ਦੇ ਨਾਲ-ਨਾਲ ਕੋਰਟ ਨੇ ਮਾਮਲੇ ਵਿਚ ਦੋਸ਼ੀ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰਨਾਂ ਆਪ ਵਿਧਾਇਕਾਂ ਨੂੰ ਵੀ ਜ਼ਮਾਨਤ ਦੇ ਦਿਤੀ ਹੈ। ਵੀਰਵਾਰ ਨੂੰ ਦਿੱਲੀ ਵਿਚ ਸੀਐਮ ਕੇਜਰੀਵਾਲ ਅਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਬਤੌਰ ਦੋਸ਼ੀ ਕੋਰਟ ਵਿਚ ਪੇਸ਼ ਹੋਏ।

ਦੱਸ ਦਈਏ ਕਿ ਬੀਤੀ 19 ਫਰਵਰੀ ਨੂੰ ਕੇਜਰੀਵਾਲ ਦੇ ਘਰ ਵਿਚ ਇਕ ਬੈਠਕ ਦੌਰਾਨ ਪ੍ਰਕਾਸ਼ ਤੇ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਸੀ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁਲਾਹ ਖਾਨ ਅਤੇ ਪ੍ਰਕਾਸ਼ ਜਾਰਵਾਲ ਨੂੰ ਛੱਡ ਕੇ ਸਾਰੇ ਦੋਸ਼ੀਆਂ ਨੂੰ 50,000 ਰੁਪਏ ਦੇ ਨਿਜੀ ਬਾਂਡ ਤੇ ਜਮਾਨਤ ਦੇ ਦਿਤੀ ਗਈ। ਖਾਨ ਅਤੇ ਜਰਵਾਲ ਨੂੰ ਦਿਲੀ ਹਾਈਕੋਰਟ ਪਹਿਲਾਂ ਹੀ ਜਮਾਨਤ ਦੇ ਚੁਕੀ ਹੈ। ਕੋਰਟ ਨੇ ਦਸਤਾਵੇਜਾਂ ਦੀ ਪੜਤਾਲ ਲਈ ਅਗਲੀ ਤਰੀਕ 7 ਦਸੰਬਰ ਨੂੰ ਨਿਰਧਾਰਤ ਕੀਤੀ ਹੈ।

ਸੀਐਮ ਅਤੇ ਉਪ ਮੁਖ ਮੰਤਰੀ ਸਵੇਰੇ ਲਗਭਗ 10 ਵਜੇ ਵਧੀਕ ਚੀਫ ਮੈਟਰੋਪਾਲਿਟਨ ਮੈਜਿਸਟੇਰਟ ਸਮਰ ਵਿਸ਼ਾਲ ਦੀ ਅਦਾਲਤ ਵਿਚ ਹਾਜ਼ਰ ਹੋਏ। ਦੱਸ ਦਈਏ ਕਿ ਕੋਰਟ ਨੇ 18 ਸੰਤਬਰ ਨੂੰ ਚਾਰਜਸ਼ੀਟ ਵਿਚ ਲਗਾਏ ਦੋਸ਼ਾਂ ਦਾ ਜਾਇਜ਼ਾ ਲੈਂਦੇ ਹੋਏ ਸਾਰਿਆਂ ਨੂੰ ਸਮਨ ਭੇਜੇ ਸਨ। ਚਾਰਜਸ਼ੀਟ ਮੁਤਾਬਕ ਚੀਫ ਸੱਕਤਰ ਤੇ 19 ਫਰਵਰੀ ਦੀ ਰਾਤ ਸੀਐਮ ਦੇ ਘਰ ਤੇ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਹ ਸੀਐਮ ਦੇ ਬੁਲਾਉਣ ਤੇ ਦੇਰ ਰਾਤ ਉਥੇ ਬੈਠਕ ਲਈ ਗਏ ਸਨ। 1300 ਪੇਜਾਂ ਵਾਲੀ ਚਾਰਜਸ਼ੀਟ ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਆਈਪੀਸੀ ਅਧੀਨ 186, 332, 353, 342, 323, 506 (2)  ਅਤੇ ਅਪਰਾਧਿਕ ਸਾਜਸ਼ ਦੇ ਲਈ ਉਕਸਾਉਣ ਦੇ ਦੋਸ਼ਾਂ ਦਾ ਜਾਇਜ਼ਾ ਲਿਆ ਗਿਆ ਸੀ।