ਸਮੁੰਦਰੀ ਰਸਤੇ ਤੋਂ ਹਮਲਾ ਕਰ ਸਕਦੇ ਹਨ ਅਤਿਵਾਦੀ, ਪਾਕਿ ਦੇ ਰਿਹਾ ਟ੍ਰੇਨਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ‘ਚ ਅਤਿਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਨਾਪਾਕ ਕੋਸ਼ਿਸ਼ ਦੇ ਨਾਲ ਹੀ....

Sea Route

ਨਵੀਂ ਦਿੱਲੀ (ਪੀਟੀਆਈ) : ਕਸ਼ਮੀਰ ‘ਚ ਅਤਿਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਨਾਪਾਕ ਕੋਸ਼ਿਸ਼ ਦੇ ਨਾਲ ਹੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਅਤਿਵਾਦੀਆਂ ਨੂੰ ਸਮੁੰਦਰੀ ਹਮਲੇ ਦੀ ਟ੍ਰੇਨਿੰਗ ਵੀ ਦੇ ਰਹੀ ਹੈ। ਇੰਟੈਲੀਜੈਂਸ ਏਜੰਸੀਆਂ ਨੂੰ ਮਿਲੇ ਸਪੇਸਿਫ਼ਿਕ ਇਨਪੁਟ ਦੇ ਮੁਤਾਬਿਕ ਪਾਕਿਸਤਾਨ ਦੀ ਆਈਐਸਆਈ ਅਤਿਵਾਦੀਆਂ ਅਤੇ ਪਾਕਿਸਤਾਨੀ ਘੁਸਪੈਠੀਆਂ ਨੂੰ ਸਵਿਮਿੰਗ ਅਤੇ ਡੀਪ ਡਾਇਵਿੰਗ ਦੀ ਟ੍ਰੇਨਿੰਗ ਦੇ ਰਹੀ ਹੈ। ਨਾਲ ਹੀ ਕਸ਼ਮੀਰ ‘ਚ ਅਤਿਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਈਈਡੀ ਬਲਾਸਟ ਕਰ ਸਕਦੇ ਹਨ।

ਇੰਟੈਲੀਜੈਂਸ ਇਨਪੁਟ ਦੇ ਮੁਤਾਬਿਕ ਅਤਿਵਾਦੀ ਜੇਲ ਵਿਚ ਬੰਦ ਇਕ ਅਤਿਵਾਦੀ ਨੂੰ ਛੁਡਾਉਣ ਦੀ ਵੀ ਯੋਜਨਾ ਬਣਾ ਰਹੇ ਹਨ। ਸੂਤਰਾਂ ਦੇ ਮੁਤਾਬਿਕ ਇੰਟਲੀਜੈਂਸ ਏਜੰਸੀਆਂ ਨੇ ਅੱਗੇ ਕੀਤਾ ਹੈ ਕਿ ਅਤਿਵਾਦੀ ਸਮੁੰਦਰ ਦੇ ਰਸਤੇ ਹਮਲਾ ਕਰ ਸਕਦੇ ਹਨ। ਇਟੇਲੀਜੈਂਸ ਸੂਤਰਾਂ ਦੇ ਮੁਤਾਬਿਕ ਕ੍ਰੀਕ ਖ਼ੇਤਰ ਵਿਚ ਪਾਕਿਸਤਾਨ ਮਰੀਨ ਅਤਿਵਾਦੀਆਂ ਅਤੇ ਘੁਸਪੈਠੀਆਂ ਨੂੰ ਟ੍ਰੇਨਿੰਗ ਦੇ ਰਹੀ ਹੈ ਨਾਲ ਹੀ ਤਕਨੀਕ ਦਾ ਇਸਤੇਮਾਲ ਕਰਨਾ ਵੀ ਦੱਸ ਰਹੀ ਹੈ। ਤਾਂਕਿ ਉਹ ਸਮੁੰਦਰੀ ਹਮਲੇ ਦੀ ਅਪਣੀ ਸਮਰੱਥਾ ਵਧਾ ਸਕੇ।

 

ਸੂਤਰਾਂ ਦਾ ਕਹਿਣਾ ਹੈ ਕਿ ਇੰਟੇਲੀਜੈਂਸ ਇਨਪੁਟ ਦੇ ਮੁਤਾਬਿਕ ਅਤਿਵਾਦੀ ਇੰਡੀਅਨ ਪੋਸਟ, ਕਾਰਗੋ ਸ਼ਿਪ ਅਤੇ ਆਇਲ ਟੈਂਕਰਜ਼ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਪਾਕਿਸਤਾਨ ਦੀ ਆਈਐਸਆਈ ਹਮਲੇ ਲਈ ਫੜੀ ਗਈ ਇੰਡੀਅਨ ਫਿਸ਼ਿੰਗ ਵੋਟਸ ਦਾ ਇਸਤੇਮਾਲ ਕਰ ਸਕਦੇ ਹਨ। ਇੰਟੇਲੀਜੈਂਸ ਏਜੰਸੀ ਦੇ ਸੂਤਰਾਂ ਦੇ ਮੁਤਾਬਿਕ ਇਹ ਸਪੈਸ਼ਲ ਇਨਪੁਟ ਗੁਜਰਾਤ ਐਸਆਈਬੀ, ਪੁਲਿਸ, ਗ੍ਰਹਿ ਮੰਤਰਾਲਾ, ਫ਼ੌਜ ਅਤੇ ਬੀਐਸਐਫ਼ ਦੇ ਨਾਲ ਵੀ ਸਾਝਾ ਕੀਤਾ ਗਿਆ ਹੈ।

ਇੰਟੇਲੀਜੈਂਸ ਏਜੰਸੀ ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਸੁਰੱਖਿਆ ਬਲਾਂ ਉਤੇ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਲਈ ਆਈਈਡੀ ਅਟੈਕ ਦੀ ਪਲਾਨਿੰਗ ਕਰ ਰਹੇ ਹਨ। ਇਹਨਾਂ ਦੇ ਨਾਲ ਅਬੂ ਮੁਸੈਬ ਨਾਲ ਦਾ ਇਕ ਪਾਕਿਸਤਾਨੀ ਅਤਿਵਾਦੀ ਵੀ ਹੈ ਜਿਹੜਾ ਆਈਈਡੀ ਐਕਸਪਰਟ ਹੈ। ਇਸ ਅਤਿਵਾਦੀ ਗਰੁੱਪ ਦੇ ਕੋਲ ਇਸ ਲਈ ਤਿੰਨ ਕਿਲੋ ਕਿਲਾਂ ਅਤੇ 20 ਬੈਟਰੀ ਵੀ ਹੈ। ਖ਼ੁਫ਼ੀਆਂ ਰਿਪੋਰਟ ਦੇ ਮੁਤਬਿਕ ਅਤਿਵਾਦੀ ਲਸ਼ਕਰ ਦੇ ਅਤਿਵਾਦੀ ਸ਼ਮਸ਼ੂਲ ਬਕਾਰ ਨੂੰ ਜੇਲ੍ਹ ਤੋਂ ਭਜਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹਨ।

ਅਤਿਵਾਦੀ ਸ਼ਮਸ਼ੂਲ ਹੁਣ ਅਨੰਤਨਾਂਗ ਜੇਲ੍ਹ ਵਿਚ ਬੰਦ ਹੈ। ਰਿਪੋਰਟ ਕਹਿੰਦੀ ਹੈ ਕਿ ਅਤਿਵਾਦੀਆਂ ਦੇ ਛੇ ਗਰੁੱਪ ਸਰਹੱਦ ਪਾਰ ਤੋਂ ਅਤਿਵਾਦੀਆਂ ਦੇ ਵੱਖ-ਵੱਖ ਲਾਂਚ ਪੈਡ ਨਾਲ ਘੁਸਪੈਠ ਦੀ ਪਲਾਨਿੰਗ ਵੀ ਕਰ ਰਹੇ ਹਨ। ਅਤਿਵਾਦੀ ਘੁਸਪੈਠ ਦੀ ਕੋਸ਼ਿਸ਼ ਵਿਚ ਲਗਾਤਾਰ ਨਾਕਾਮ ਹੋਣ ਨਾਲ ਅਤਿਵਾਦੀ ਹੁਣ ਬੋਖਲਾ ਰਹੇ ਹਨ ਅਤੇ ਉਹ ਘੁਸਪੈਠ ਦੇ ਵਿਕਲਪਿਕ ਰਸਤਿਆਂ ਦੀ ਭਾਲ ਵਿਚ ਹਨ। ਸਮੁੰਦਰੀ ਰਸਤੇ ਤੋਂ ਹਮਲਾ ਕਰਕੇ ਅਤਿਵਾਦੀ ਸਾਡੇ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕਰ ਸਕਦੇ ਹਨ। ਹਾਲਾਂਕਿ ਸੁਰੱਖਿਆ ਏਜੰਸੀਆਂ ਦੇ ਮੁਤਾਬਿਕ ਅਸੀਂ ਪੂਰੀ ਤਰ੍ਹਾਂਚੌਕੰਨੇ ਹਾਂ ਅਤੇ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹਾਂ।