ਬੀ.ਐਸ.ਐਨ.ਐਲ ਦੀ ਨਵੀਂ ਸਕੀਮ, ਗਾਜ਼ੀਪੁਰ ਅਤੇ ਪਟਨਾ ‘ਚ ਦੇਵੇਗਾ ਫ਼੍ਰੀ ਵਾਈ-ਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੂਰਸੰਚਾਰ ਕੰਪਨੀ (ਵੀਕਾਨ ਰਾਕ) ਨੇ ਦੇਸ਼ ਦੇ 25 ਸ਼ਹਿਰਾਂ ‘ਚ ਵਾਈ-ਫਾਈ ਸਰਵਿਸ ਸ਼ੁਰੂ ਕਰਨ ਲਈ ਭਾਰਤ ਸੰਚਾਰ ਨਿਗਮ ਲਿਮਿਟਡ

BSNL Wi-Fi

ਨਵੀਂ ਦਿੱਲੀ (ਭਾਸ਼ਾ) : ਦੂਰਸੰਚਾਰ ਕੰਪਨੀ (ਵੀਕਾਨ ਰਾਕ) ਨੇ ਦੇਸ਼ ਦੇ 25 ਸ਼ਹਿਰਾਂ ‘ਚ ਵਾਈ-ਫਾਈ ਸਰਵਿਸ ਸ਼ੁਰੂ ਕਰਨ ਲਈ ਭਾਰਤ ਸੰਚਾਰ ਨਿਗਮ ਲਿਮਿਟਡ (ਬੀਐਸਐਨਐਲ) ਦੇ ਨਾਲ ਇਕ ਵਾਅਦਾ ਕੀਤਾ ਹੈ। ਇਸ ਵਾਅਦੇ ਦੇ ਅਧੀਨ ਪੰਜ ਸਾਲ ‘ਚ 36 ਹਜਾਰ ਕਰੋੜ ਰੁਪਏ ਦੇ ਨਿਵੇਸ਼ ਨਾਲ 25 ਸ਼ਹਿਰਾਂ ਵਿਚ ਵਾਈਫਾਈ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ। ਵੀਕਾਨ ਨੇ ਅਮਰੀਕੀ ਸਪੇਸ ਸੰਗਠਨ ਨਾਸਾ ਦੇ ਨਾਲ ਵੀ ਆਈਟੀ (ਵਾਫਾਈ ਅਤੇ ਮੋਬਾਇਲ ਹੈਂਡਸੈਟ ਸਮੇਤ) ਦੇ ਲਈ ਕਰਾਰ ਕੀਤਾ ਹੈ।

ਕੰਪਨੀ ਸਾਲ 2019 ਦੀ ਪਹਿਲੀ ਤਿਮਾਹੀ ਨਾਲ ਬੀਐਸਐਨਐਲ ਦੇ ਨੈਟਵਰਕ ਦੇ ਜਰੀਏ ਵੀਕਾਪ ਰੋਕਟ ਹੈਂਡਸੈਟ ਦੀ ਵਿਕਰੀ ਸ਼ੁਰੂ ਕਰੇਗੀ। ਇਹ ਪਹਿਲਾ ਅਜਿਹਾ 3ਡੀ ਮੋਬਾਇਲ ਹੈ ਜਿਸ ਲਈ ਚਸ਼ਮੇ ਦੀ ਜਰੂਰਤ ਨਹੀਂ ਹੋਵੇਗੀ। ਦੇਸ਼ ਦੇ ਦਵੀਕਾਨ ਗਰੁੱਪ ਅਤੇ ਅਮਰੀਕਾ ਦੇ ਰਾਮ ਕਾਰਪੋਰੇਸ਼ਨ ਨੇ 50:50 ਦੀ ਸੰਯੁਕਤ ਉਦਯੋਗ ਦੂਰਸੰਚਾਰ ਕੰਪਨੀ ਦਾ ਦਾਅਵਾ ਹੈ ਕਿ ਉਹ ਸ਼ਹਿਰਾਂ ਅਤੇ ਗਲੀਆਂ ਤੋਂ ਲੈ ਕਿ ਕਿਸੇ ਵੀ ਇਮਾਰਤ ਦੇ ਅੰਦਰ ਵਾਈ-ਫਾਈ ਸੁਵਿਧਾ ਉਪਲਬਧ ਕਰਾਵੇਗੀ।

ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧਕ ਅਨੁਪਮ ਸ਼੍ਰੀਵਾਸਤਵ ਨੇ ਇਸ ਵਾਅਦੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜ਼ੀਟਲ ਇੰਡੀਆ ਸੋਚ ਦੇ ਅਧੀਨ ਡਾਟਾ ਵਰਦੋਂ ਦੇ ਮਾਮਲੇ ਵਿਚ ਭਾਰਤ ਹੁਣ ਅਮਰੀਕਾ ਅਤੇ ਚੀਨ ਤੋਂ ਵੀ ਅੱਗੇ ਨਿਕਲ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਵਚਨਬੱਧਤਾ ਦੇ ਲਈ ਵੀਕਾਨ ਰਾਕ ਦੇ ਨਾਲ ਸਾਝੇਦਾਰੀ ਦੇ ਤਹਿਤ ਜਿਹੜੇ ਸ਼ਹਿਰਾਂ ਵਿਚ ਵਾਈ-ਫਾਈ ਸੇਵਾਵਾਂ ਸ਼ੁਰੂ ਕੀਤੀ ਜਾਵੇਗੀ ਉਥੇ ਦੇ ਲੋਕਾਂ ਨੂੰ ਪਹਿਲੇ ਤਿੰਨ ਮਹੀਨੇ ਵਾਈ-ਫਾਈ ਮੁਫ਼ਤ ਵਿਚ ਮਿਲੇਗਾ। ਇਹਨਾਂ ਤਿੰਨ ਮਹੀਨਿਆਂ ਵਿਚ ਡਾਟਾ ਇਸਤੇਮਾਲ ਕਰਨ ਦੀ ਕੋਈ ਲਿਮਿਟ ਨਹੀਂ ਹੋਵੇਗੀ।

ਦੇਸ਼ ਦੇ ਜਿਹੜੇ ਸ਼ਹਿਰਾਂ ਵਿਚ ਪਹਿਲੇ ਪੜਾਅ ਦੇ ਅਧੀਨ ਵਾਈ-ਫਾਈ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ, ਉਹਨਾਂ ਸ਼ਹਿਰਾਂ ਦੀ ਲਿਸਟ ਹੇਠ ਲਿਖੇ ਹੈ :- ਵਾਰਾਣਸੀ, ਗਾਜ਼ੀਪੁਰ, ਵਿਜੈਵਾੜਾ, ਨਵੀਂ ਮੁੰਬਈ, ਬੈਂਗਲੁਰੂ, ਚੇਨਈ, ਹੈਦਰਾਬਾਦ, ਕਲਕੱਤਾ, ਪਣਜੀ, ਪੂਨੇ, ਲਖਨਊ, ਅਹਿਮਦਾਬਾਦ, ਭੋਪਾਲ, ਜੈਪੁਰ, ਪਟਨਾ, ਕੋਚੀ, ਗੁਹਾਟੀ, ਤਿਰੂਪਤੀ, ਸ਼ਿਮਲਾ, ਚੰਡੀਗੜ੍ਹ, ਨੋਇਡਾ, ਗੁਰੂਗ੍ਰਾਮ, ਦੇਹਰਾਦੂਨ, ਇੰਦੌਰ ਅਤੇ ਆਗਰਾ, ਜਿਹੜੇ ਸ਼ਹਿਰਾਂ ਵਿਚ ਇਹ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਵਿਚ ਘੱਟੋ-ਘੱਟ ਰਾਜਾਂ ਦੀ ਰਾਜਧਾਨੀ ਹੈ। ਉਤਰ ਪ੍ਰਦੇਸ਼ ਦੇ ਸਭ ਤੋਂ ਜ਼ਿਆਦਾ ਪੰਜ ਸ਼ਹਿਰਾਂ ਵਿਚ ਵਾਈ-ਫਾਈ ਸੇਵਾ ਸ਼ੁਰੂ ਕੀਤੀ ਜਾਵੇਗੀ।