ਭਾਰਤੀ ਫ਼ੌਜ ਨੂੰ ਦਸੰਬਰ ਤੱਕ ਮਿਲਣਗੀਆਂ ਅਮਰੀਕੀ ਰਾਇਫ਼ਲਾਂ: ਫ਼ੌਜ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜ ਮੁਖੀ ਵਿਪਨ ਰਾਵਤ ਨੇ ਕਿਹਾ ਕਿ ਜਦੋਂ ਅਸੀਂ ਜੰਮੂ-ਕਸ਼ਮੀਰ ਦੀ ਗੱਲ ਕਰਦੇ ਹਾਂ...

Bipin Rawat

ਨਵੀਂ ਦਿੱਲੀ: ਫ਼ੌਜ ਮੁਖੀ ਵਿਪਨ ਰਾਵਤ ਨੇ ਕਿਹਾ ਕਿ ਜਦੋਂ ਅਸੀਂ ਜੰਮੂ-ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਪੀਓਕੇ ਅਤੇ ਗਿਲਗਿਟ ਬਲੋਚੀਸਤਾਨ ਵੀ ਆਉਂਦੇ ਹਨ। ਇਸ ਲਈ ਇਹ ਗੈਰ-ਕਾਨੂੰਨੀ ਕਬਜ਼ੇ ਵਾਲਾ ਖੇਤਰ ਹੈ, ਜਿਸਨੂੰ ਅਸੀਂ ਪੱਛਮੀ ਗੁਆਢੀਆਂ ਨੇ ਗੈਰਕਾਨੂੰਨੀ ਤਰੀਕੇ ਨਾਲ ਕਬਜਾ ਲਿਆ ਹੈ। ਪਾਕਿਸਤਾਨ ਨੇ ਜਿਹੜੇ ਇਲਾਕੇ ‘ਤੇ ਗੈਰ-ਕਾਨੂੰਨੀ ਕਬਜਾ ਜਮਾ ਰੱਖਿਆ ਹੈ।

ਉਸ ਨੂੰ ਪਾਕਿਸਤਾਨ ਨਹੀਂ, ਅਤਿਵਾਦੀ ਵਰਤਦੇ ਹਨ। ਪੀਓਕੇ ਅਤਿਵਾਦੀਆਂ ਵੱਲੋਂ ਵਿਕਸਿਤ ਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜਵਾਨਾਂ ਨੂੰ ਭਰੋਸਾ ਦਵਾਉਂਦਾ ਹਾਂ ਕਿ ਦੁਨੀਆਂ ਦੀ ਸਭ ਤੋਂ ਵਧੀਆ ਅਮਰੀਕੀ ਰਾਇਫ਼ਲਜ਼ ਇਸ ਸਾਲ ਦੇ ਅੰਤ ਤੱਕ ਉਨ੍ਹਾਂ ਨੂੰ ਮਿਲ ਜਾਣਗੀਆਂ।

ਅਤਿਵਾਦੀਆਂ ਦੀ ਘੁਸਪੈਠ ਦੀ ਇਨਪੁਟ

ਕੁਝ ਦਿਨ ਪਹਿਲਾ ਫ਼ੌਜ ਪ੍ਰਮੁਖ ਨੇ ਕਿਹਾ ਸੀ ਕਿ ਜਦੋਂ ਤੋਂ ਧਾਰਾ 370 ਨੂੰ ਜੰਮੂ-ਕਸ਼ਮੀਰ ਤੋਂ ਹਟਾਇਆ ਗਿਆ ਸੀ, ਉਦੋਂ ਤੋਂ ਸਾਨੂੰ ਰਾਜ ਵਿਚ ਸ਼ਾਂਤੀ ਭੰਗ ਕਰਨ ਲਈ ਸਰਹੱਦ ਪਾਰ ਤੋਂ ਅਤਿਵਾਦੀਆਂ ਵੱਲੋਂ ਘੁਸਪੈਠ ਤੋਂ ਵਾਰ-ਵਾਰ ਇਨਪੁਟ ਮਿਲ ਰਹੇ ਹਨ। ਬੀਤੇ ਕੁਝ ਮਹੀਨਿਆਂ ‘ਚ ਘੁਸਪੈਠ ਦੇ ਯਤਨ ਦੀਆਂ ਕਈਂ ਘਟਨਾਵਾਂ ਸਾਹਮਣੇ ਆਈਂ ਹਨ। ਸਾਡੇ ਕੋਲ ਪੁਖ਼ਤਾ ਸੂਚਨਾ ਸੀ ਕਿ ਕੁਝ ਅਤਿਵਾਦੀ ਘੁਸਪੈਠ ਦੀ ਕੋਸ਼ਿਸ਼ ਵਿਚ ਹਨ ਜਿਸ ਤੋਂ ਬਾਦ ਅਸੀਂ ਇਹ ਐਕਸ਼ਨ ਲਿਆ ਗਿਆ ਹੈ।

ਵਿਪਨ ਰਾਵਤ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਅਤਿਵਾਦੀ ਸਰਹੱਦ ਦੇ ਕੋਲ ਮੌਜੂਦ ਅਤਿਵਾਦੀ ਕੈਂਪਾਂ ਦੇ ਨੇੜੇ ਆ ਰਹੇ ਹਨ। ਪਿਛਲੇ ਇਕ ਮਹੀਨੇ ਵਿਚ ਅਸੀਂ ਪਾਕਿਸਤਾਨ ਵੱਲੋਂ ਅਤਿਵਾਦੀਆਂ ਦੀ ਘੁਸਪੈਠ ਦੇ ਯਤਨਾਂ ਨੂੰ ਦੇਖਿਆ ਹੈ। 19 ਅਕਤੂਬਰ ਨੂੰ ਕਾਰਵਾਈ ਨੂੰ ਲੈ ਕੇ ਫ਼ੌਜ ਮੁਖੀ ਨੇ ਕਿਹਾ ਹੈ ਕਿ ਪੀਓਕੇ ਵਿਚ ਸੁਰੱਖਿਆਬਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ 10 ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ। 4 ਅਤਿਵਾਦੀ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਏ। ਭਾਰਤੀ ਫ਼ੌਜ ਦੇ ਹਮਲੇ ਵਿਚ 25-35 ਅਤਿਵਾਦੀ ਮਾਰੇ ਗਏ।